ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਖਾਧਡ਼ੀ ਦੇ ਦੋਸ਼ ਹੇਠ ਲਡ਼ਕੀ ਸਣੇ ਪਰਿਵਾਰ ਖ਼ਿਲਾਫ਼ ਕੇਸ ਦਰਜ

07:21 AM Jul 04, 2023 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੁਲਾਈ
ਵਿਦੇਸ਼ ਜਾਣ ਲਈ ਪਡ਼੍ਹਾਈ ਤੇ ਖਰਚਾ ਕਰਵਾ ਕੇ ਧੋਖਾਧਡ਼ੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਲਡ਼ਕੀ ਵਾਲਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮਾਮਲਾ ਹਰਬੰਸ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਖੰਨਾ ਦੀ ਸ਼ਿਕਾਇਤ ’ਤੇ ਲਡ਼ਕੀ ਅਮਨਦੀਪ ਕੌਰ ਪੁੱਤਰੀ ਸਵਰਨ ਸਿੰਘ, ਲਡ਼ਕੀ ਦੀ ਮਾਤਾ ਦਲਜੀਤ ਕੌਰ, ਉਸਦੇ ਭਰਾ ਪ੍ਰਦੀਪ ਸਿੰਘ ਤੇ ਰਾਜਦੀਪ ਸਿੰਘ ਵਾਸੀ ਪਿੰਡ ਮਾਨੂੰਪੁਰ ਖਿਲਾਫ਼ ਦਰਜ ਕੀਤਾ ਗਿਆ। ਪੁਲੀਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਦੇ ਲਡ਼ਕੇ ਹਰਜੋਤ ਸਿੰਘ ਦਾ ਵਿਆਹ ਅਮਨਦੀਪ ਕੌਰ ਨਾਲ ਤੈਅ ਕੀਤਾ ਗਿਆ ਸੀ ਮੰਗਣੀ ਸਮੇਂ ਸ਼ਰਤ ਰੱਖੀ ਗਈ ਕਿ ਲਡ਼ਕੀ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਉਨ੍ਹਾਂ ਦਾ ਪੁੱਤਰ ਹਰਜੋਤ ਸਿੰਘ ਕਰੇਗਾ। ਲਡ਼ਕੀ ਤੇ ਤਿੰਨ ਵਾਰ ਆਈਲੈਟਸ ਕਰਨ ’ਤੇ ਵਿਦੇਸ਼ ਜਾਣ ਤੱਕ ਕੁੱਲ 60 ਲੱਖ ਰੁਪਏ ਖਰਚਾ ਆਇਆ, 28 ਦਸੰਬਰ 2022 ਨੂੰ ਦੋਵਾਂ ਦੇ ਵਿਆਹ ਦੀ ਤਰੀਕ ਰੱਖੀ ਗਈ ਤਾਂ ਲਡ਼ਕੀ ਅਮਨਦੀਪ ਕੌਰ ਹਾਜ਼ਰ ਨਹੀਂ ਹੋਈ। ਜਿਸ ਨੇ ਕਿਹਾ ਪਹਿਲਾਂ ਉਸ ਦੀ ਮਾਤਾ ਦਲਜੀਤ ਕੌਰ ਤੇ ਭਰਾ ਪ੍ਰਦੀਪ ਸਿੰਘ ਨੂੰ ਵਿਦੇਸ਼ ਭੇਜੋ, ਉਹ ਫ਼ਿਰ ਵਿਆਹ ਕਰੇਗੀ। ਹਰਬੰਸ ਸਿੰਘ ਨੇ ਦੱਸਿਆ ਕਿ ਲਡ਼ਕੀ ਦੀ ਇਸ ਮੰਗ ਖਿਲਾਫ਼ ਉਨ੍ਹਾਂ ਪੁਲੀਸ ਨੂੰ ਦਰਖਾਸਤ ਦਿੱਤੀ, ਜਿਸ ਸਬੰਧੀ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ। ਬਾਅਦ ਵਿਚ ਲਡ਼ਕੀ ਵਾਲੇ ਰਾਜ਼ੀਨਾਮੇ ਤੋਂ ਮੁਕਰ ਗਏ। ਇਸ ਮਾਮਲੇ ਉਪਰੰਤ ਪਡ਼ਤਾਲ ਮੁੱਖ ਅਫ਼ਸਰ ਥਾਣਾ ਸਿਟੀ ਖੰਨਾ ਤੇ ਬਾਅਦ ਵਿੱਚ ਉੱਪ ਕਪਤਾਨ ਪੁਲੀਸ ਖੰਨਾ ਨੇ ਕੀਤੀ ਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਲਡ਼ਕੀ ਪਰਿਵਾਰ ਦੇ ਚਾਰ ਮੈਬਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।

Advertisement

Advertisement
Tags :
ਖ਼ਿਲਾਫ਼ਧੋਖਾਧਡ਼ੀਪਰਿਵਾਰਲਡ਼ਕੀ