ਜਾਤੀਸੂਚਕ ਸ਼ਬਦ ਬੋਲਣ ’ਤੇ ਸਾਬਕਾ ਸਕੱਤਰ ਖ਼ਿਲਾਫ਼ ਕੇਸ ਦਰਜ
08:51 AM Aug 22, 2023 IST
Advertisement
ਮਾਛੀਵਾੜਾ: ਦਿ ਜੋਧਵਾਲ ਖੇਤੀਬਾੜੀ ਸਭਾ ਦੇ ਸਾਬਕਾ ਸਕੱਤਰ ਬਲਵੀਰ ਸਿੰਘ ਵਾਸੀ ਜੋਧਵਾਲ ਖ਼ਿਲਾਫ਼ ਮਾਛੀਵਾੜਾ ਪੁਲੀਸ ਨੇ ਜਾਤੀਸੂਚਕ ਸ਼ਬਦ ਬੋਲਣ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਭਾ ਦੇ ਮੌਜੂਦਾ ਸਕੱਤਰ ਤੇ ਸ਼ਿਕਾਇਤਕਰਤਾ ਭੁਪਿੰਦਰ ਕੁਮਾਰ ਨੇ ਦੱਸਿਆ ਕਿ 25-11-2018 ਨੂੰ ਉਹ ਜੋਧਵਾਲ ਖੇਤੀਬਾੜੀ ਸਭਾ ਵਿਚ ਖਾਦ ਦਾ ਟਰੱਕ ਉਤਰਵਾ ਕੇ ਸਭਾ ਦੇ ਮੇਨ ਗੇਟ ਨੂੰ ਜਿੰਦਾ ਲਗਾਉਣ ਦੌਰਾਨ ਸਭਾ ਦੇ ਸਾਬਕਾ ਸਕੱਤਰ ਬਲਵੀਰ ਸਿੰਘ ਨੇ ਆ ਕੇ ਮੰਦੀ ਸ਼ਬਦਾਵਲੀ ਅਤੇ ਜਾਤੀਸੂਚਕ ਸ਼ਬਦ ਬੋਲੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸਕੱਤਰ ਪਰਮਿੰਦਰਪਾਲ ਸਿੰਘ ਵੱਲੋਂ ਐੱਸਐੱਸਪੀ ਖੰਨਾ ਨੂੰ ਲਿਖੇ ਪੱਤਰ ’ਚ ਕਾਨੂੰਨੀ ਕਾਰਵਾਈ ਕਿਹਾ ਗਿਆ ਸੀ। ਇਸ ਮਗਰੋਂ ਮਾਛੀਵਾੜਾ ਪੁਲੀਸ ਨੇ ਬਲਵੀਰ ਸਿੰਘ ਜੋਧਵਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement
Advertisement