For the best experience, open
https://m.punjabitribuneonline.com
on your mobile browser.
Advertisement

ਓਐੱਲਐੱਕਸ ’ਤੇ ਠੱਗੀ ਮਾਰਨ ਵਾਲੇ ਖ਼ਿਲਾਫ਼ ਕੇਸ ਦਰਜ

11:13 AM Apr 21, 2024 IST
ਓਐੱਲਐੱਕਸ ’ਤੇ ਠੱਗੀ ਮਾਰਨ ਵਾਲੇ ਖ਼ਿਲਾਫ਼ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਪਰੈਲ
ਥਾਣਾ ਲਾਡੋਵਾਲ ਦੀ ਪੁਲੀਸ ਨੇ ਬਿਹਾਰ ਦੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜਿਸ ਵੱਲੋਂ ਆਪਣਾ ਟਰੈਕਟਰ ਆਨਲਾਈਨ ਵੇਚਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਇੰਸਪੈਕਟਰ ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਮੁੰਦਰ ਸਿੰਘ ਵਾਸੀ ਐਨਡੀਆਰਐਫ ਕੈਂਪ ਲਾਡੋਵਾਲ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਓਐੱਲਐੱਕਸ ’ਤੇ ਇੱਕ ਟਰੈਕਟਰ ਮੈਸੀ 1035 ਦੀ ਐਡ ਦੇਖੀ ਸੀ ਤੇ ਐਡ ’ਤੇ ਦਿੱਤੇ ਨੰਬਰ ਉੱਪਰ ਮੁਕੇਸ਼ ਕੁਮਾਰ ਵਾਸੀ ਪਿੰਡ ਦੋਲਤਪੁਰ ਪਟਨਾ (ਬਿਹਾਰ) ਨਾਲ ਆਨਲਾਈਨ ਟਰੈਕਟਰ ਦਾ ਸੌਦਾ 2 ਲੱਖ 60 ਹਜ਼ਾਰ ਰੁਪਏ ਵਿੱਚ ਕੀਤਾ ਸੀ। ਉਸ ਨੇ ਮੁਕੇਸ਼ ਕੁਮਾਰ ਦੇ ਖਾਤੇ ਵਿੱਚ1 ਲੱਖ 70 ਹਜ਼ਾਰ ਰੁਪਏ ਪਾ ਦਿੱਤੇ ਸੀ। ਉਸ ਨੇ ਟਰੈਕਟਰ ਲੈਣ ਸਬੰਧੀ ਕਿਹਾ ਤਾਂ ਉਕਤ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਪੁਲੀਸ ਵੱਲੋਂ ਮੁਕੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×