For the best experience, open
https://m.punjabitribuneonline.com
on your mobile browser.
Advertisement

ਫ਼ਰਜ਼ੀ ਹਵਾਈ ਟਿਕਟਾਂ ਬਦਲੇ ਲੱਖਾਂ ਦੀ ਠੱਗੀ ਮਾਰਨ ਵਾਲੇ ਏਜੰਟ ਵਿਰੁੱਧ ਕੇਸ ਦਰਜ

08:15 AM Apr 11, 2024 IST
ਫ਼ਰਜ਼ੀ ਹਵਾਈ ਟਿਕਟਾਂ ਬਦਲੇ ਲੱਖਾਂ ਦੀ ਠੱਗੀ ਮਾਰਨ ਵਾਲੇ ਏਜੰਟ ਵਿਰੁੱਧ ਕੇਸ ਦਰਜ
Advertisement

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 10 ਅਪਰੈਲ
ਥਾਣਾ ਸੁਧਾਰ ਦੀ ਪੁਲੀਸ ਨੇ ਪਿੰਡ ਮੋਹੀ ਵਾਸੀ ਸਵਰਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਿੱਲੀ ਦੇ ਇਕ ਟਰੈਵਲ ਏਜੰਟ ਖ਼ਿਲਾਫ਼ ਫ਼ਰਜ਼ੀ ਹਵਾਈ ਟਿਕਟਾਂ ਬਦਲੇ 2.76 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਮੁਲਜ਼ਮ ਦੀ ਪਛਾਣ ਅਨੂਪ ਗੁਪਤਾ ਵਾਸੀ ਸਰਸਵਤੀ ਵਿਹਾਰ ਉਤਰ-ਪੱਛਮੀ ਦਿੱਲੀ ਵਜੋਂ ਹੋਈ ਹੈ। ਜਾਂਚ ਅਫ਼ਸਰ ਜ਼ੋਰਾਵਰ ਸਿੰਘ ਅਨੁਸਾਰ ਸ਼ਿਕਾਇਤਕਰਤਾ ਸਵਰਨਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਨੇ ਪਿਛਲੇ ਸਾਲ 21 ਅਕਤੂਬਰ ਨੂੰ ਦਿੱਲੀ ਤੋਂ ਟਰਾਂਟੋ ਜਾਣ ਲਈ ਹਵਾਈ ਜਹਾਜ਼ ਦੀਆਂ ਦੋ ਟਿਕਟਾਂ ਅਤੇ 6 ਨਵੰਬਰ ਨੂੰ ਵਾਪਸੀ ਦੀ ਇੱਕ ਟਿਕਟ ਅਨੂਪ ਗੁਪਤਾ ਤੋਂ ਕਰਵਾਈਆਂ ਸਨ ਅਤੇ ਬਦਲੇ ਵਿੱਚ 2 ਲੱਖ 76 ਹਜ਼ਾਰ ਰੁਪਏ ਆਨਲਾਈਨ ਅਦਾਇਗੀ ਕੀਤੀ ਸੀ। ਪਰ 21 ਅਕਤੂਬਰ ਨੂੰ ਦਿੱਲੀ ਹਵਾਈ ਅੱਡੇ ‘ਤੇ ਜਾ ਕੇ ਪਤਾ ਲੱਗਾ ਕਿ ਇਹ ਟਿਕਟਾਂ ਤਾਂ ਫ਼ਰਜ਼ੀ ਹਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਖੜ੍ਹੇ ਪੈਰ 3 ਲੱਖ 49 ਹਜ਼ਾਰ ਰੁਪਏ ਦੀਆਂ ਟਿਕਟਾਂ ਖ਼ਰੀਦ ਕੇ ਸਫ਼ਰ ਕਰਨਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਟਰੈਵਲ ਏਜੰਟ ਤੋਂ ਟਿਕਟਾਂ ਦੇ ਪੈਸੇ ਵਾਪਸ ਮੰਗਦੀ ਰਹੀ ਪਰ ਉਹ ਹੁਣ ਤੱਕ ਲਾਰੇਬਾਜ਼ੀ ਕਰਦਾ ਰਿਹਾ ਜਿਸ ਕਾਰਨ ਉਸ ਦੀ ਸ਼ਿਕਾਇਤ ਉਪਰ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਜ਼ੋਰਾਵਰ ਸਿੰਘ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×