ਨਾਬਾਲਗ ਨਾਲ ਬਦਫੈਲੀ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ
11:36 AM May 11, 2024 IST
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 10 ਮਈ
ਪੁਲੀਸ ਨੇ ਇਕ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਚਾਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨੀ ਉਰਫ਼ ਕਾਕੂ, ਰੋਹਿਤ, ਮੌਜੀ ਅਤੇ ਛੋਟੂ ਵਾਸੀਆਨ ਭਬਾਤ ਵਜੋਂ ਹੋਈ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ 13 ਸਾਲਾ ਬੱਚੇ ਨੇ ਦੱਸਿਆ ਕਿ ਉਹ ਅੱਠਵੀਂ ਕਲਾਸ ਵਿੱਚ ਪੜ੍ਹਦਾ ਹੈ ਤੇ ਉਸ ਦੀ ਮਾਂ ਦਾ ਦੇਹਾਂਤ ਹੋ ਚੁੱਕਾ। ਉਹ ਆਪਣੇ ਇਕ ਜਾਣਕਾਰ ਦੇ ਘਰ ਰਹਿੰਦਾ ਹੈ। ਉਹ ਘਰ ਦੇ ਨੇੜੇ ਪਾਰਕ ਵਿੱਚ ਖੇਡਣ ਜਾਂਦਾ ਸੀ। ਉੱਥੇ ਮੁਲਜ਼ਮ ਡਰਾ-ਧਮਕਾ ਕੇ ਉਸ ਨਾਲ ਲੰਘੇ ਦੋ ਮਹੀਨਿਆਂ ਤੋਂ ਬਦਫੈਲੀ ਕਰਦੇ ਆ ਰਹੇ ਸਨ।
Advertisement
Advertisement
Related News
Advertisement