For the best experience, open
https://m.punjabitribuneonline.com
on your mobile browser.
Advertisement

ਨਕਲੀ ਈਨੋ ਪਾਊਚ ਵੇਚਣ ਵਾਲੇ ਦੁਕਾਨਦਾਰ ਖ਼ਿਲਾਫ਼ ਕੇਸ ਦਰਜ

10:29 AM Oct 22, 2023 IST
ਨਕਲੀ ਈਨੋ ਪਾਊਚ ਵੇਚਣ ਵਾਲੇ ਦੁਕਾਨਦਾਰ ਖ਼ਿਲਾਫ਼ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ
ਮੁਕਤਸਰ ਦੇ ਟਿੱਬੀ ਸਾਹਿਬ ਰੋਡ ’ਤੇ ਸਥਿਤ ਇਕ ਹੋਲਸੇਲ ਦੀ ਦੁਕਾਨ ਤੋਂ ਈਨੋ ਦੇ 1692 ਨਕਲੀ ਪਾਊਚ ਬਰਾਮਦ ਹੋਣ ’ਤੇ 14 ਦਿਨਾਂ ਦੀ ਜਾਂਚ ਤੋਂ ਬਾਅਦ ਦੁਕਾਨਦਾਰ ਖਿਲਾਫ਼ ਕਾਪੀ ਰਾਈਟ ਅਤੇ ਟਰੇਡ ਮਾਰਕ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਗੁੜਗਾਓਂ ਦੀ ਨੇਤਰਿਕਾ ਕੰਸਲਟਿੰਗ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਫੀਲਡ ਅਫਸਰ ਅਤੁਲ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਅਤੁਲ ਕੁਮਾਰ ਨੇ ਦੱਸਿਆ ਕਿ ਮੁਕਤਸਰ ਦੇ ਹੋਲਸੇਲ ਦੁਕਾਨਦਾਰ ਵੱਲੋਂ ਈਨੋ ਦੇ ਨਕਲੀ ਪਾਊਚ ਵੇਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 6 ਅਕਤੂਬਰ ਨੂੰ ਉਨ੍ਹਾਂ ਆਪਣੀ ਟੀਮ ਨਾਲ ਦੁਕਾਨ ’ਤੇ ਛਾਪਾ ਮਾਰ ਕੇ ਈਨੋ ਦੀਆਂ 282 ਛੋਟੀਆਂ ਡੱਬੀਆਂ ਕਬਜ਼ੇ ਲਈਆਂ ਸਨ। ਇਨ੍ਹਾਂ ਡੱਬੀਆਂ ’ਚੋਂ 1692 ਨਕਲੀ ਈਨੋ ਦੇ ਪਾਊਚ ਬਰਾਮਦ ਹੋਏ। ਉਨ੍ਹਾਂ ਅਸਲੀ ਈਨੋ ਦੀ ਪੈਕਿੰਗ ਦੇ ਨਾਲ ਨਕਲੀ ਈਨੋ ਦੀ ਪੈਕਿੰਗ ਨੂੰ ਮਿਲਾ ਕੇ ਦੇਖਿਆ ਤਾਂ ਇਹ ਬਿਲਕੁਲ ਵੀ ਮੇਲ ਨਹੀਂ ਖਾਂਦਾ ਸੀ। ਐੱਸਆਈ ਲਾਲਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਦੁਕਾਨਦਾਰ ਨਕਲੀ ਈਨੋ ਵੇਚਣ ਦਾ ਮੁਲਜ਼ਮ ਮਿਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਦੁਕਾਨਦਾਰ ਨੀਰਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਈਨੋ ਦੇ ਨਕਲੀ 1962 ਦੇ ਪਾਊਚ ਜ਼ਬਤ ਕਰ ਲਏ ਗਏ ਹਨ।

Advertisement

Advertisement
Author Image

sukhwinder singh

View all posts

Advertisement
Advertisement
×