ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਤਹਿਤ ਕੈਂਪ ਲਾਇਆ
07:34 AM Jul 31, 2024 IST
ਪੱਤਰ ਪ੍ਰੇਰਕ
ਸ਼ਹਿਣਾ, 30 ਜੁਲਾਈ
ਪਿੰਡ ਗਿੱਲ ਕੋਠੇ ਵਿਚ ਆਂਗਣਵਾੜੀ ਵਰਕਰ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਤਹਿਤ ਕੈਂਪ ਲਾਇਆ ਗਿਆ। ਸੀਡੀਪੀਓ ਹਰਮੀਤ ਕੌਰ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਸੁਪਰਵਾਈਜ਼ਰ ਨਛੱਤਰ ਕੌਰ, ਬਿੰਦਰ ਕੌਰ ਨੇ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਪਹਿਲਾਂ ਬੱਚਾ ਲੜਕੀ ਹੋਣ ’ਤੇ 5 ਹਜ਼ਾਰ ਅਤੇ ਦੂਸਰਾ ਬੱਚਾ ਵੀ ਲੜਕੀ ਹੋਣ ’ਤੇ ਛੇ ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਮੌਕੇ ਸਰਬਜੀਤ ਕੌਰ, ਬਿੰਦਰ ਕੌਰ, ਸਿੰਦਰ ਕੌਰ, ਮਨਪ੍ਰੀਤ ਕੌਰ, ਸਵਰਨ ਕੌਰ, ਬਲਜੀਤ ਕੌਰ, ਸੋਨੀਆਂ ਮਿੱਤਲ (ਸਾਰੇ ਆਂਗਣਵਾੜੀ ਵਰਕਰ) ਹਾਜ਼ਰ ਸਨ।
Advertisement
Advertisement