ਫਿਰਕੂ ਤਾਕਤਾਂ ਖ਼ਿਲਾਫ਼ ਜਾਗਰੂਕ ਹੋਣ ਦਾ ਸੱਦਾ
08:36 AM Dec 31, 2024 IST
ਤਰਨ ਤਾਰਨ:
Advertisement
ਸੀਪੀਆਈ (ਐੱਮਐੱਲ ਲਿਬਰੇਸ਼ਨ) ਵੱਲੋਂ ਅੱਜ ਇਥੋਂ ਦੇ ਗਾਂਧੀ ਮਿਊਂਸਿਪਲ ਪਾਰਕ ਵਿੱਚ ਇਕੱਠ ਕਰਕੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਫਿਰਕੂ ਅਤੇ ਭਾਈਚਾਰਕ ਸਾਂਝ ਤੋੜਨ ਵਾਲੀਆਂ ਤਾਕਤਾਂ ਖਿਲਾਫ਼ ਜਾਗਰੂਕ ਹੋਣ ਦਾ ਸੱਦਾ ਦਿੱਤਾ| ਪਾਰਟੀ ਆਗੂ ਬਲਵਿੰਦਰ ਸਿੰਘ ਗੋਹਲਵੜ੍ਹ ਦੀ ਅਗਵਾਈ ਵਿੱਚ ਕੀਤੇ ਇਸ ਇਕੱਠ ਨੂੰ ਪਾਰਟੀ ਦੇ ਕਾਰਜਕਾਰੀ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਪਨੂੰ ਨੇ ਸੰਬੋਧਨ ਕੀਤਾ| ਇਸ ਮੌਕੇ ਤਰਸੇਮ ਸਿੰਘ ਢੋਟੀਆਂ, ਹਰਦੇਵ ਸਿੰਘ, ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ
Advertisement
Advertisement