ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਤੇ ਸਕੂਟੀ ਟਕਰਾਏ, ਸਕੂਟੀ ਚਾਲਕ ਗੰਭੀਰ ਜ਼ਖ਼ਮੀ

07:38 AM Sep 20, 2024 IST

ਪੱਤਰ ਪ੍ਰੇਰਕ
ਜੈਤੋ, 19 ਸਤੰਬਰ
ਇੱਥੇ ਕੋਟਕਪੂਰਾ ਰੋਡ ’ਤੇ ਸਥਿਤ ਰਾਮ ਬਾਗ ਨੇੜੇ ਸਕੂਟੀ ਦੇ ਇੱਕ ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾਉਣ ਕਾਰਨ ਸਕੂਟੀ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਸਕੂਟੀ ਸਵਾਰ ਹਾਦਸੇ ਵਾਲੀ ਜਗ੍ਹਾ ਨੇੜਿਓਂ ਗਰੇਵਾਲ ਫਿਲਿੰਗ ਸਟੇਸ਼ਨ ਤੋਂ ਡੀਜ਼ਲ ਕੇਨੀ ਵਿੱਚ ਪੁਆਉਣ ਤੋਂ ਬਾਅਦ ਸਕੂਟੀ ’ਤੇ ਲਿਜਾ ਰਿਹਾ ਸੀ। ਬੱਸ ਅਤੇ ਸਕੂਟੀ ਦੀ ਟੱਕਰ ਹੋਣ ’ਤੇ ਸਕੂਟੀ ਸਵਾਰ ਸੜਕ ’ਤੇ ਡਿੱਗ ਪਿਆ ਅਤੇ ਉਸ ਦੇ ਸਰੀਰ ’ਚੋਂ ਖੂਨ ਵਹਿਣ ਲੱਗਾ। ਪ੍ਰਤੱਖਦਰਸ਼ੀ ਕਿਸੇ ਵਿਅਕਤੀ ਨੇ ਚੜ੍ਹਦੀਕਲਾ ਵੈੱਲਫ਼ੇਅਰ ਸੇਵਾ ਸੁਸਾਇਟੀ ਜੈਤੋ ਦੇ ਐਮਰਜੈਂਸੀ ਫ਼ੋਨ ਨੰਬਰ ’ਤੇ ਮਦਦ ਲਈ ਪੁਕਾਰ ਕੀਤੀ ਤਾਂ ਸੰਸਥਾ ਦੇ ਕਾਰਕੁਨ ਤੁਰੰਤ ਐਂਬੂਲੈਂਸ ਲੈ ਕੇ ਉਥੇ ਪਹੁੰਚੇ ਅਤੇ ਜ਼ਖ਼ਮੀ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਪਹੁੰਚਾਇਆ। ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ 65 ਸਾਲਾ ਰਾਕੇਸ਼ ਕੁਮਾਰ ਵਜੋਂ ਹੋਈ ਹੈ।

Advertisement

Advertisement