For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਪਰਿਵਾਰ ਵਿਛੋੜਾ ਕੰਪਲੈਕਸ ’ਚ ਖੂਨਦਾਨ ਕੈਂਪ ਲਗਾਇਆ

03:15 PM Dec 16, 2023 IST
ਗੁਰਦੁਆਰਾ ਪਰਿਵਾਰ ਵਿਛੋੜਾ ਕੰਪਲੈਕਸ ’ਚ ਖੂਨਦਾਨ ਕੈਂਪ ਲਗਾਇਆ
Advertisement

ਜਗਮੋਹਨ ਸਿੰਘ
ਘਨੌਲੀ, 16 ਦਸੰਬਰ
ਅੱਜ ਇੱਥੇ ਸ਼ੁਭ ਕਰਮਨ ਸੇਵਾ ਸੁਸਾਇਟੀ ਘਨੌਲੀ ਅਤੇ ਦਸਮੇਸ਼ ਕਲੱਬ ਅਕਬਰ ਵੱਲੋਂ ਗੁਰਦੁਆਰਾ ਪਰਿਵਾਰ ਵਿਛੋੜਾ ਕੰਪਲੈਕਸ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ ਅਤੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਦੀ ਦੇਖ ਰੇਖ ਅਧੀਨ ਲਗਾਏ ਗਏ ਇਸ ਕੈਂਪ ਦੌਰਾਨ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਤੋਂ ਡਾਕਟਰ ਰੌਲੀ ਅਗਰਵਾਲ ਦੀ ਅਗਵਾਈ ਅਧੀਨ ਆਈ ਟੀਮ ਵੱਲੋਂ 60 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਬਾਬਾ ਕੰਵਲਜੀਤ ਸਿੰਘ ਓਬਰਾਏ, ਸੁਰਿੰਦਰ ਸਿੰਘ ਨੂਹੋਂ, ਭੁਪਿੰਦਰ ਸਿੰਘ, ਜੱਗੀ ਨੰਬਰਦਾਰ ਬਿੱਕੋਂ, ਵਰਿੰਦਰਪਾਲ ਸਿੰਘ, ਕੁਲਦੀਪ ਸਿੰਘ ਮਾਜਰੀ, ਤਿਲਕ ਰਾਜ, ਬਚਿੱਤਰ ਸਿੰਘ ਨੰਬਰਦਾਰ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×