For the best experience, open
https://m.punjabitribuneonline.com
on your mobile browser.
Advertisement

ਯੂਪੀ ਦੀ ਔਰਤ ਵੱਲੋਂ 200 ਸਾਲ ਪੁਰਾਣੇ ਦਰੱਖ਼ਤ ਦਾ ਸਸਕਾਰ

07:04 AM Oct 01, 2024 IST
ਯੂਪੀ ਦੀ ਔਰਤ ਵੱਲੋਂ 200 ਸਾਲ ਪੁਰਾਣੇ ਦਰੱਖ਼ਤ ਦਾ ਸਸਕਾਰ
Advertisement

ਲਖਨਊ/ਮੁਜ਼ੱਫਰਨਗਰ (ਯੂਪੀ), 30 ਸਤੰਬਰ
ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਵਾਉਣ ਤੇ ਗਰੀਬਾਂ ਦੀ ਮਦਦ ਕਰਨ ਵਾਲੀ ਉਤਰ ਪ੍ਰਦੇਸ਼ ਦੀ 37 ਸਾਲਾ ਸ਼ਾਲੂ ਸੈਣੀ ਨੇ ਅਜਿਹੇ ਦਰੱਖ਼ਤ ਦਾ ਸਸਕਾਰ ਕੀਤਾ ਹੈ ਜੋ ਦੋ ਸੌ ਸਾਲ ਪੁਰਾਣਾ ਸੀ। ਇਹ ਸੇਮਲ ਦਾ ਵੱਡਾ ਦਰੱਖ਼ਤ ਕੁਝ ਦਿਨ ਪਹਿਲਾਂ ਡਿੱਗ ਗਿਆ ਸੀ ਜਿਸ ਦਾ ਸਸਕਾਰ ਮੁਜ਼ੱਫਰਨਗਰ ਦੀ ਨਵੀਂ ਮੰਡੀ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਸ਼ਾਲੂ ਸੈਣੀ ਨੇ ਇਸ ਦਰੱਖਤ ਦਾ ਹਿੰਦੂ ਰੀਤੀ ਰਿਵਾਜ਼ਾਂ ਨਾਲ ਸਸਕਾਰ ਕਰਦਿਆਂ ਅਗਨ ਭੇਟ ਕੀਤਾ। ਦੋ ਬੱਚਿਆਂ ਦੀ ਮਾਂ ਸ਼ਾਲੂ ਸੈਣੀ ਨੇ ਕਿਹਾ ਕਿ ਇਸ ਦਰੱਖਤ ਦਾ ਸਸਕਾਰ ਕਰਨ ਲਈ ਉਸ ਨੂੰ ਅੰਦਰੋਂ ਆਵਾਜ਼ ਆਈ ਸੀ ਤੇ ਇਸ ਦਾ ਸਸਕਾਰ ਉਸ ਨੇ ਬਿਨਾਂ ਕਿਸੇ ਨੂੰ ਦੱਸੇ ਕੀਤਾ। ਇਸ ਦਰੱਖਤ ਦੇ ਸਸਕਾਰ ਬਾਰੇ ਲੋਕਾਂ ਨੂੰ ਬਾਅਦ ਵਿਚ ਪਤਾ ਲੱਗਿਆ। ਉਸ ਨੇ ਕਿਹਾ ਕਿ ਉਹ ਅੱਗੋਂ ਤੋਂ ਵੀ ਅਜਿਹੇ ਦਰੱਖਤਾਂ ਦਾ ਸਸਕਾਰ ਕਰਦੀ ਰਹੇਗੀ।
ਉਸ ਨੇ ਕਿਹਾ, ‘ਜੇ ਮੈਨੂੰ ਬਾਬਾ ਮਹਾਕਾਲ (ਭਗਵਾਨ ਸ਼ਿਵ) ਦਾ ਹੁਕਮ ਮਿਲਦਾ ਹੈ ਤਾਂ ਮੈਂ ਅਜਿਹੇ ਰੁੱਖਾਂ ਦਾ ਸਸਕਾਰ ਕਰਨਾ ਜਾਰੀ ਰੱਖਾਂਗੀ। ਰੁੱਖ ਸਾਨੂੰ ਆਕਸੀਜਨ, ਛਾਂ, ਫੁੱਲ ਅਤੇ ਫਲ ਦਿੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਵਧੀਆ ਵਿਦਾਇਗੀ ਦੇ ਹੱਕਦਾਰ ਹਨ।’ -ਪੀਟੀਆਈ

Advertisement

ਤਿੰਨ ਹਜ਼ਾਰ ਲਾਸ਼ਾਂ ਦਾ ਹੁਣ ਤੱਕ ਸਸਕਾਰ ਕਰ ਚੁੱਕੀ ਹੈ ਸ਼ਾਲੂ

ਸ਼ਾਲੂ ਪੰਜ ਸਾਲਾਂ ਤੋਂ ਉਨ੍ਹਾਂ ਲਾਵਾਰਸ ਲਾਸ਼ਾਂ ਦਾ ਸਸਕਾਰ ਕਰ ਰਹੀ ਹੈ ਜਿਹੜੇ ਗਰੀਬੀ ਕਾਰਨ ਆਪਣੇ ਪਿਆਰਿਆਂ ਤੇ ਰਿਸ਼ਤੇਦਾਰਾਂ ਦਾ ਸਸਕਾਰ ਰੀਤੀ ਰਿਵਾਜ਼ਾਂ ਅਨੁਸਾਰ ਕਰਨ ਵਿਚ ਅਸਮਰੱਥ ਹੁੰਦੇ ਹਨ। ਉਸ ਨੇ ਹੁਣ ਤਕ ਤਿੰਨ ਹਜ਼ਾਰ ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਵਾਇਆ ਹੈ।

Advertisement

Advertisement
Author Image

joginder kumar

View all posts

Advertisement