For the best experience, open
https://m.punjabitribuneonline.com
on your mobile browser.
Advertisement

ਮਗਨਰੇਗਾ ਮੇਟਾਂ ਵੱਲੋਂ 15 ਮੈਂਬਰੀ ਕਮੇਟੀ ਕਾਇਮ

08:39 AM Apr 15, 2024 IST
ਮਗਨਰੇਗਾ ਮੇਟਾਂ ਵੱਲੋਂ 15 ਮੈਂਬਰੀ ਕਮੇਟੀ ਕਾਇਮ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲੰਬੀ, 14 ਅਪਰੈਲ
ਬਲਾਕ ਲੰਬੀ ਦੇ ਮਨਰੇਗਾ ਮੇਟਾਂ ਦੀ 15 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਤੇਜਾ ਸਿੰਘ ਸੁਤੰਤਰ ਭਵਨ ਵਿੱਚ ਇਸ ਸਬੰਧੀ ਮੀਟਿੰਗ ਗੁਰਨਾਮ ਸਿੰਘ ਲੰਬੀ, ਸਤਪਾਲ ਸ਼ਰਮਾ ਬਾਦਲ, ਹਰਮੀਤ ਕੌਰ ਤੇ ਮਨਮੀਤ ਕੌਰ ਲੰਬੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਹਰਵਿੰਦਰ ਸਿੰਘ ਸ਼ੇਰਾਂਵਾਲਾ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ ਜਦਕਿ ਸੁਰਿੰਦਰ ਸਿੰਘ ਵੜਿੰਗਖੇੜ੍ਹਾ ਨੂੰ ਸਕੱਤਰ, ਸੱਤਪਾਲ ਸ਼ਰਮਾ ਬਾਦਲ ਨੂੰ ਮੀਤ ਪ੍ਰਧਾਨ ਅਤੇ ਜਗਦੀਸ਼ ਕੁਮਾਰ ਸਿੱਖਵਾਲਾ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਪ੍ਰਗਟ ਸਿੰਘ ਆਧਨੀਆਂ ਨੂੰ ਮੀਤ ਸਕੱਤਰ, ਹਰਮੀਤ ਕੌਰ ਲੰਬੀ ਨੂੰ ਮੀਤ ਸਕੱਤਰ, ਲਖਵਿੰਦਰ ਸਿੰਘ ਬੀਦੋਵਾਲੀ ਨੂੰ ਕੈਸ਼ੀਅਰ, ਮਨਮੀਤ ਕੌਰ ਲੰਬੀ ਨੂੰ ਸਹਾਇਕ ਕੈਸ਼ੀਅਰ, ਗੁਰਮੀਤ ਸਿੰਘ ਅਬੁਲ ਖੁਰਾਣਾ ਨੂੰ ਪ੍ਰੈਸ ਸਕੱਤਰ ਅਤੇ ਸੰਦੀਪ ਕੌਰ ਵਾਸੀ ਮਾਨ ਸਹਾਇਕ ਸਕੱਤਰ ਚੁਣਿਆ ਗਿਆ। ਕਾਰਜਕਾਰਨੀ ’ਚ ਬਤੌਰ ਮੈਂਬਰ ਕਿਰਨਾ ਦੇਵੀ ਮਿਠੜੀ, ਸੋਮਾ ਸਿੰਘ ਰੋੜਾਂਵਾਲੀ ਅਤੇ ਕੁਲਦੀਪ ਕੌਰ ਫੁੱਲੂਖੇੜ੍ਹਾ ਸ਼ਾਮਲ ਕੀਤਾ ਗਿਆ। ਇਸ ਮੌਕੇ ਮਗਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹੀਰਾ ਸਿੰਘ ਆਧਨੀਆਂ ਅਤੇ ਜ਼ਿਲ੍ਹਾ ਕੈਸ਼ੀਅਰ ਹਰਵਿੰਦਰ ਸਿੰਘ ਸ਼ੇਰਾਂਵਾਲਾ ਨੇ ਕਿਹਾ ਕਿ ਪੁਰਾਣੇ ਮੇਟਾਂ ਨੂੰ ਨਾ ਹਟਾਇਆ ਜਾਵੇ ਅਤੇ ਮੇਟਾਂ ਨੂੰ ਡੀ.ਸੀ. ਰੇਟ ’ਤੇ ਉਜਰਤ ਦਿੱਤੀ ਜਾਵੇ। ਇਸ ਮੌਕੇ ਰਣਜੀਤ ਸਿੰਘ ਮਾਨਾਂ, ਸਤਪਾਲ ਸਿੰਘ ਸ਼ੇਰਾਂਵਾਲਾ, ਜਸਵੀਰ ਕੌਰ ਗੱਗੜ ਅਤੇ ਹੋਰ ਮੇਟਾਂ ਨੇ ਸੰਬੋਧਨ ਕੀਤਾ।

Advertisement

Advertisement
Author Image

Advertisement
Advertisement
×