For the best experience, open
https://m.punjabitribuneonline.com
on your mobile browser.
Advertisement

ਕੇਰਲਾ ਵਿਚ 14 ਸਾਲਾ ਲੜਕੇ ਦੀ ਨਿਪਾਹ ਨਾਲ ਮੌਤ

03:30 PM Jul 21, 2024 IST
ਕੇਰਲਾ ਵਿਚ 14 ਸਾਲਾ ਲੜਕੇ ਦੀ ਨਿਪਾਹ ਨਾਲ ਮੌਤ
Advertisement

ਕੋਜ਼ੀਕੋਡ, 21 ਜੁਲਾਈ
ਕੇਰਲਾ ਦੇ ਮੱਲਾਪੁਰਮ ਵਿਚ 14 ਸਾਲਾ ਲੜਕੇ ਦੀ ਨਿਪਾਹ ਦੀ ਲਾਗ ਨਾਲ ਮੌਤ ਹੋ ਗਈ। ਸੂਬੇ ਦੇ ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਪੰਡੀਕੱੜ ਨਾਲ ਸਬੰਧਤ ਲੜਕੇ ਨੂੰ ਅੱਜ ਸਵੇਰੇ 10:50 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਜੌਰਜ ਨੇ ਕਿਹਾ, ‘‘ਲੜਕਾ ਵੈਂਟੀਲੇਟਰ ਸਪੋਰਟ ’ਤੇ ਸੀ। ਅੱਜ ਸਵੇਰੇ ਉਸ ਦਾ ਪਿਸ਼ਾਬ ਰੁਕ ਗਿਆ ਸੀ। ਉੁਸ ਨੂੰ ਦਿਲ ਦਾ ਦੌਰਾ ਪਿਆ, ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ ਅਤੇ ਸਵੇਰੇ 11:30 ਵਜੇ ਉਸ ਦੀ ਮੌਤ ਹੋ ਗਈ।’’ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਕੁਲੈਕਟਰ ਵੱਲੋਂ ਲੜਕੇ ਦੇ ਮਾਤਾ ਪਿਤਾ ਅਤੇ ਪਰਿਵਾਰ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਉਸ ਦਾ ਸਸਕਾਰ ਕੌਮਾਂਤਰੀ ਪ੍ਰੋਟੋਕਾਲ ਮੁਤਾਬਕ ਕੀਤਾ ਜਾਵੇਗਾ। -ਪੀਟੀਆਈ

Advertisement
Advertisement
Author Image

Advertisement