ਯੂਕਰੇਨ ’ਤੇ ਰੂਸ ਦੇ ਭਿਆਨਕ ਹਮਲਿਆਂ ’ਚ 9 ਦੀ ਮੌਤ, 63 ਜ਼ਖਮੀ
10:50 AM Apr 24, 2025 IST
ਕੀਵ, 24 ਅਪਰੈਲ
Advertisement
ਰੂਸ ਨੇ ਬੁੱਧਵਾਰ ਰਾਤ ਯੂਕਰੇਨ ’ਤੇ ਵੱਡੇ ਪੈਮਾਨੇ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 6 ਬੱਚੇ ਵੀ ਸ਼ਾਮਿਲ ਹਨ।
ਯੂਕਰੇਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੀਵ ਸਿਟੀ ਮਿਲਟਰੀ ਐਡਮਿਨਿਸਟ੍ਰੇਸ਼ਨ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਦੱਸਿਆ ਕਿ ਰੂਸ ਨੇ ਕੀਵ 'ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਸ਼ਹਿਰ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੇਂਕੋ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। -ਏਪੀ
Advertisement
Advertisement