840 ਟਨ ਪਿਆਜ਼ ਲੈ ਕੇ ਦਿੱਲੀ ਪੁੱਜੀ ‘ਕਾਂਦਾ ਐਕਸਪ੍ਰੈੱਸ’
06:44 AM Oct 31, 2024 IST
Advertisement
ਨਵੀਂ ਦਿੱਲੀ, 30 ਅਕਤੂਬਰ
ਸਰਕਾਰ ਨੇ ਕੀਮਤਾਂ ’ਤੇ ਕਾਬੂ ਪਾਉਣ ਦੀ ਰਣਨੀਤੀ ਤਹਿਤ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ ’ਤੇ ਰੇਲ ਰਾਹੀਂ ਲਗਪਗ 840 ਟਨ ਬਫਰ ਪਿਆਜ਼ ਪਹੁੰਚਾਇਆ ਹੈ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 20 ਅਕਤੂਬਰ ਨੂੰ ‘ਕਾਂਦਾ ਐਕਸਪ੍ਰੈੱਸ’ ਰਾਹੀਂ 1600 ਟਨ ਪਿਆਜ਼ ਦਿੱਲੀ ਪਹੁੰਚਿਆ। ਇਹ ਰੇਲ ਮਾਰਗ ਜ਼ਰੀਏ ਦੂਸਰੀ ਵੱਡੀ ਸਪਲਾਈ ਹੈ। ਕੀਮਤਾਂ ’ਤੇ ਕਾਬੂ ਪਾਉਣ ਲਈ ਸਹਿਕਾਰੀ ਸੰਸਥਾ ਨਾਫੇਡ ਵੱਲੋਂ ਖ਼ਰੀਦੀ ਗਈ ਖੇਪ ਮੁੱਖ ਤੌਰ ’ਤੇ ਆਜ਼ਾਦਪੁਰ ਮੰਡੀ ਰਾਹੀਂ ਜਾਰੀ ਕੀਤੀ ਜਾਵੇਗੀ। ਇਸ ਦਾ ਇੱਕ ਹਿੱਸਾ 35 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਪ੍ਰਚੂਨ ਵਿਕਰੀ ਲਈ ਰੱਖਿਆ ਗਿਆ ਹੈ। ਕੌਮੀ ਰਾਜਧਾਨੀ ਵਿੱਚ ਪਿਆਜ਼ 60 ਤੋਂ 80 ਰੁਪਏ ਕਿੱਲੋ ਵਿਕ ਰਿਹਾ ਹੈ। ਨਾਫੇਡ ਨੇ ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਚੇਨੱਈ ਵਿੱਚ 840 ਟਨ ਪਿਆਜ਼ ਪਹੁੰਚਾਇਆ ਸੀ, ਜਦਕਿ ਇਸੇ ਮਾਤਰਾ ਦੀ ਇੱਕ ਹੋਰ ਖੇਪ ਬੁੱਧਵਾਰ ਸਵੇਰੇ ਨਾਸਿਕ ਤੋਂ ਗੁਹਾਟੀ ਲਈ ਰਵਾਨਾ ਹੋਈ ਸੀ। -ਪੀਟੀਆਈ
Advertisement
Advertisement
Advertisement