’84 ਸਿੱਖ ਕਤਲੇਆਮ: ਟਾਈਟਲਰ ਨੇ ਹਾਈ ਕੋਰਟ ’ਚ ਦਿੱਤੀ ਦਸਤਕ
06:27 AM Oct 01, 2024 IST
Advertisement
ਨਵੀਂ ਦਿੱਲੀ:
Advertisement
ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ 1984 ਦੇ ਸਿੱਖ ਕਤਲੇਆਮ ’ਚ ਹੇਠਲੀ ਅਦਾਲਤ ਵੱਲੋਂ ਉਸ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ’ਚ ਪੇਸ਼ ਹੋਏ ਟਾਈਟਲਰ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਜਸਟਿਸ ਮਨੋਜ ਕੁਮਾਰ ਓਹਰੀ ਦੇ ਬੈਂਚ ਵੱਲੋਂ ਭਲਕੇ ਮੰਗਲਵਾਰ ਨੂੰ ਮਾਮਲੇ ’ਤੇ ਸੁਣਵਾਈ ਕੀਤੀ ਜਾ ਸਕਦੀ ਹੈ। ਟਾਈਟਲਰ ਨੇ ਵਕੀਲ ਵੈਭਵ ਤੋਮਰ ਰਾਹੀਂ ਅਰਜ਼ੀ ਦਾਖ਼ਲ ਕਰਦਿਆਂ ਕਿਹਾ ਹੈ ਕਿ ਦੋਸ਼ ਗਲਤ ਢੰਗ, ਗ਼ੈਰਕਾਨੂੰਨੀ ਤਰੀਕੇ ਤੇ ਦਿਮਾਗ ਵਰਤੇ ਬਿਨਾਂ ਲਾਏ ਗਏ ਹਨ। ਅਰਜ਼ੀ ’ਚ ਕਿਹਾ ਗਿਆ ਹੈ ਕਿ ਆਇਦ ਕੀਤੇ ਗਏ ਦੋਸ਼ਾਂ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਹੈ। ਅਰਜ਼ੀ ’ਚ ਟਾਈਟਲਰ ਦੀ ਖ਼ਰਾਬ ਸਿਹਤ ਦਾ ਹਵਾਲਾ ਵੀ ਦਿੱਤਾ ਗਿਆ ਹੈ। ਟਾਈਟਲਰ ’ਤੇ ਪੁਲ ਬੰਗਸ਼ ਗੁਰਦੁਆਰੇ ’ਚ ਪਹਿਲੀ ਨਵੰਬਰ, 1984 ਨੂੰ ਭੀੜ ਨੂੰ ਭੜਕਾਉਣ, ਗੁਰਦੁਆਰੇ ਨੂੰ ਅੱਗ ਲਾਉਣ ਤੇ ਤਿੰਨ ਸਿੱਖਾਂ ਨੂੰ ਮਾਰਨ ਦਾ ਦੋਸ਼ ਸੀ। -ਏਐੱਨਆਈ
Advertisement
Advertisement