ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

’84 ਦੰਗੇ: ਮੈਡੀਕਲ ਸਰਟੀਫਿਕੇਟ ਜਾਰੀ ਕਰਨ ਵਾਲੇ ਡਾਕਟਰ ਦੇ ਬਿਆਨ ਦਰਜ

07:52 AM Jun 08, 2024 IST

ਨਵੀਂ ਦਿੱਲੀ, 7 ਜੂਨ
ਰਾੳੂਜ਼ ਐਵੇਨਿੳੂ ਕੋਰਟ ਨੇ ਬੀਤੇ ਦਿਨ ਉਸ ਡਾਕਟਰ ਦਾ ਬਿਆਨ ਦਰਜ ਕੀਤਾ ਜਿਸ ਨੇ ਸ਼ਿਕਾਇਤਕਰਤਾ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਸੀ ਜਿਸ ਦੇ ਦੋਵੇਂ ਹੱਥ 1984 ਦੇ ਸਿੱਖ ਵਿਰੋਧੀ ਦੰਗਿਅਾਂ ਦੌਰਾਨ ਟੁੱਟ ਗਏ ਸਨ। ਉਨ੍ਹਾਂ ਕਿਹਾ ਕਿ ਉਸ ਨੂੰ ਗੰਭੀਰ ਸੱਟਾਂ ਵੱਜੀਆਂ ਸਨ। ਇਹ ਮਾਮਲਾ 1984 ’ਚ ਜਨਕਪੁਰੀ ਤੇ ਵਿਕਾਸਪੁਰੀ ਇਲਾਕਿਆਂ ’ਚ ਹੋਏ ਦੰਗਿਆਂ ਦੇ ਦੋ ਕੇਸਾਂ ਨਾਲ ਜੁਡ਼ਿਆ ਹੋਇਆ ਹੈ। ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਹੱਤਿਆ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ। ਵਿਸ਼ੇਸ਼ ਜੱਜ (ਐੱਮਪੀ-ਐੱਮਐੱਲਏ ਮਾਮਲੇ) ਕਾਵੇਰੀ ਬਾਵੇਜਾ ਨੇ ਡਾ. ਰਾਕੇਸ਼ ਕੁਮਾਰ ਸ਼ਰਮਾ ਦਾ ਬਿਆਨ ਦਰਜ ਕੀਤਾ ਜਿਨ੍ਹਾਂ 15 ਨਵੰਬਰ 1984 ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਹਰਵਿੰਦਰ ਸਿੰਘ ਕੋਹਲੀ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਸੀ ਜੋ ਇੱਕ ਕੇਸ ’ਚ ਸ਼ਿਕਾਇਤਕਰਤਾ ਸੀ। -ਏਐੱਨਆਈ

Advertisement

Advertisement