ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਦਸੇ ਵਿੱਚ ਇੱਕੋ ਪਰਿਵਾਰ ਦੇ 8 ਮੈਂਬਰ ਹਲਾਕ

08:34 AM Jun 13, 2024 IST

ਹਰਦੋਈ (ਯੂਪੀ), 12 ਜੂਨ
ਬੁੱਧਵਾਰ ਤੜਕਸਾਰ ਘਰ ਦੇ ਬਾਹਰ ਸੌਂ ਰਹੇ ਲੋਕਾਂ ਉੱਤੇ ਮਿੱਟੀ ਨਾਲ ਭਰਿਆ ਟਰੱਕ ਪਲਟਣ ਕਾਰਨ ਇੱਕੋ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ। ਪੁਲੀਸ ਸੁਪਰਡੈਂਟ ਕੇਸ਼ਵ ਚੰਦਰ ਗੋਸਵਾਮੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਜ਼ਿੰਦਾ ਮਿੱਟੀ ਹੇਠਾਂ ਦਬ ਗਏ। ਲੋਕਾਂ ਨੇ ਉੱਥੋਂ ਆਪਣੇ ਪੱਧਰ ‘ਤੇ ਮਿੱਟੀ ਹਟਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਅਸਫਲ ਰਹੇ। ਇਸ ਉਪਰੰਤ ਬੁਲਡੋਜ਼ਰ ਬੁਲਾ ਕੇ ਮਿੱਟੀ ਹੇਠਾਂ ਦਬੀਆਂ ਲਾਸ਼ਾਂ ਕੱਢੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਅਵਧੇਸ਼ (40), ਉਸਦੀ ਪਤਨੀ ਸੁਧਾ (35), ਤਿੰਨ ਬੱਚੇ ਜਿਨ੍ਹਾਂ ਵਿੱਚ ਲੱਲਾ (5), ਸੁਨੈਨਾ (11) ਅਤੇ ਬੁੱਧੂ (4) ਸਮੇਤ ਉਨ੍ਹਾਂ ਦੇ ਰਿਸ਼ਤੇਦਾਰ ਕਰਨ (35), ਹੀਰੋ (30) ਅਤੇ ਉਨ੍ਹਾਂ ਦੀ ਧੀ ਕੋਮਲ (5) ਵਜੋਂ ਹੋਈ ਹੈ। ਮੁੱਖੀ ਮੰਤਰੀ ਯੋਗੀ ਅਦਿੱਤਿਆਨਾਥ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ। ਜ਼ਿਲ੍ਹਾ ਮੈਜਿਸਟ੍ਰੇਟ ਮੰਗਲਾ ਪ੍ਰਸਾਦ ਨੇ ਕਿਹਾ ਕਿ ਪੁਲੀਸ ਵੱਲੋਂ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ। -ਪੀਟੀਆਈ

Advertisement

Advertisement