ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਇਲੀ ਹਮਲੇ ’ਚ 71 ਵਿਅਕਤੀ ਹਲਾਕ

08:11 AM Jul 14, 2024 IST
ਖਾਨ ਯੂਨਿਸ ’ਚ ਇਜ਼ਰਾਇਲੀ ਹਮਲੇ ਦੌਰਾਨ ਮਾਰੇ ਗਏ ਿਵਅਕਤੀ ਦੇ ਪਰਿਵਾਰਕ ਮੈਂਬਰ ਹਸਪਤਾਲ ’ਚ ਿਵਰਲਾਪ ਕਰਦੇ ਹੋਏ। -ਫੋਟੋ: ਰਾਇਟਰਜ਼

ਖ਼ਾਨ ਯੂਨਿਸ, 13 ਜੁਲਾਈ
ਗਾਜ਼ਾ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਵੱਲੋਂ ਦੱਖਣ ਵਾਲੇ ਪਾਸੇ ਕੀਤੇ ਗਏ ਹਮਲੇ ’ਚ 71 ਵਿਅਕਤੀ ਮਾਰੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਖ਼ਾਨ ਯੂਨਿਸ ਇਲਾਕੇ ’ਚ ਹਮਲੇ ਦੌਰਾਨ 289 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਪੀੜਤਾਂ ਨੂੰ ਨੇੜਲੇ ਨਾਸਿਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ’ਚ ਖ਼ਬਰ ਏਜੰਸੀ ਦੇ ਪੱਤਰਕਾਰਾਂ ਨੇ 40 ਲਾਸ਼ਾਂ ਦੇਖੀਆਂ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾ ਇਜ਼ਰਾਈਲ ਵੱਲੋਂ ਐਲਾਨੇ ਮਾਨਵੀ ਜ਼ੋਨ ਮੁਵਾਸੀ ਅੰਦਰ ਹੋਇਆ ਹੈ ਜਾਂ ਬਾਹਰ। ਇਹ ਇਲਾਕਾ ਉੱਤਰੀ ਰਾਫ਼ਾਹ ਤੋਂ ਖ਼ਾਨ ਯੂਨਿਸ ਤੱਕ ਫੈਲਿਆ ਹੋਇਆ ਹੈ।
ਲੱਖਾਂ ਫਲਸਤੀਨੀਆਂ ਨੇ ਸੁਰੱਖਿਆ ਲਈ ਸਾਹਿਲੀ ਪੱਟੀ ’ਚ ਪਨਾਹ ਲਈ ਹੋਈ ਹੈ ਅਤੇ ਜ਼ਿਆਦਾਤਰ ਲੋਕ ਟੈਂਟਾਂ ’ਚ ਰਹਿ ਰਹੇ ਹਨ। ਇਜ਼ਰਾਈਲ ਵੱਲੋਂ ਗਾਜ਼ਾ ’ਚ ਕੀਤੇ ਗਏ ਹਮਲਿਆਂ ’ਚ ਹੁਣ ਤੱਕ 38,300 ਲੋਕ ਮਾਰੇ ਜਾ ਚੁੱਕੇ ਹਨ ਅਤੇ 88 ਹਜ਼ਾਰ ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਗਾਜ਼ਾ ਦੀ 23 ਲੱਖ ਦੀ ਆਬਾਦੀ ’ਚੋਂ 80 ਫ਼ੀਸਦੀ ਤੋਂ ਜ਼ਿਆਦਾ ਲੋਕ ਆਪਣਾ ਘਰ-ਬਾਰ ਛੱਡ ਕੇ ਕੈਂਪਾਂ ’ਚ ਰਹਿਣ ਲਈ ਮਜਬੂਰ ਹਨ। -ਏਪੀ

Advertisement

Advertisement