For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਵੱਲੋਂ ਹਮਾਸ ਦੇ ਫੌਜੀ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ’ਚ 71 ਹਲਾਕ

11:01 PM Jul 13, 2024 IST
ਇਜ਼ਰਾਈਲ ਵੱਲੋਂ ਹਮਾਸ ਦੇ ਫੌਜੀ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ’ਚ 71 ਹਲਾਕ
ਇਜ਼ਰਾਈਲ ਵੱਲੋਂ ਖਾਨ ਯੂਨਿਸ ਵਿੱਚ ਦਾਗ਼ੀਆਂ ਮਿਜ਼ਾਈਲਾਂ ਮਗਰੋਂ ਮੱਚੀ ਤਬਾਹੀ। -ਰਾਇਟਰਜ਼
Advertisement

ਖ਼ਾਨ ਯੂਨਿਸ, 13 ਜੁਲਾਈ

Advertisement

ਗਾਜ਼ਾ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਵੱਲੋਂ ਦੱਖਣ ਵਾਲੇ ਪਾਸੇ ਹਮਾਸ ਦੇ ਫੌਜੀ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ 71 ਵਿਅਕਤੀ ਮਾਰੇ ਗਏ ਹਨ। ਉਧਰ, ਹਮਾਸ ਨੇ ਫੌਰੀ ਪ੍ਰਤੀਕਿਰਿਆ ਦਿੰਦਿਆਂ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਹਮਲੇ ਸਮੇਂ ਇਸ ਇਲਾਕੇ ਵਿੱਚ ਮੁਹੰਮਦ ਡੀਫ ਮੌਜੂਦ ਸੀ।

ਮੰਤਰਾਲੇ ਨੇ ਕਿਹਾ ਕਿ ਖ਼ਾਨ ਯੂਨਿਸ ਇਲਾਕੇ ’ਚ ਹਮਲੇ ਦੌਰਾਨ 289 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਪੀੜਤਾਂ ਨੂੰ ਨੇੜਲੇ ਨਾਸਿਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ’ਚ ਖ਼ਬਰ ਏਜੰਸੀ ਦੇ ਪੱਤਰਕਾਰਾਂ ਨੇ 40 ਲਾਸ਼ਾਂ ਦੇਖੀਆਂ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾ ਇਜ਼ਰਾਈਲ ਵੱਲੋਂ ਐਲਾਨੇ ਮਾਨਵੀ ਜ਼ੋਨ ਮੁਵਾਸੀ ਅੰਦਰ ਹੋਇਆ ਹੈ ਜਾਂ ਬਾਹਰ। ਇਹ ਇਲਾਕਾ ਉੱਤਰੀ ਰਾਫ਼ਾਹ ਤੋਂ ਖ਼ਾਨ ਯੂਨਿਸ ਤੱਕ ਫੈਲਿਆ ਹੋਇਆ ਹੈ। ਲੱਖਾਂ ਫਲਸਤੀਨੀਆਂ ਨੇ ਸੁਰੱਖਿਆ ਲਈ ਸਾਹਿਲੀ ਪੱਟੀ ’ਚ ਪਨਾਹ ਲਈ ਹੋਈ ਹੈ ਅਤੇ ਜ਼ਿਆਦਾਤਰ ਲੋਕ ਟੈਂਟਾਂ ’ਚ ਰਹਿ ਰਹੇ ਹਨ। ਇਜ਼ਰਾਈਲ ਵੱਲੋਂ ਗਾਜ਼ਾ ’ਚ ਕੀਤੇ ਗਏ ਹਮਲਿਆਂ ’ਚ ਹੁਣ ਤੱਕ 38,300 ਲੋਕ ਮਾਰੇ ਜਾ ਚੁੱਕੇ ਹਨ ਅਤੇ 88 ਹਜ਼ਾਰ ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਗਾਜ਼ਾ ਦੀ 23 ਲੱਖ ਦੀ ਆਬਾਦੀ ’ਚੋਂ 80 ਫ਼ੀਸਦੀ ਤੋਂ ਜ਼ਿਆਦਾ ਲੋਕ ਆਪਣਾ ਘਰ-ਬਾਰ ਛੱਡ ਕੇ ਕੈਂਪਾਂ ’ਚ ਰਹਿਣ ਲਈ ਮਜਬੂਰ ਹਨ। -ਏਪੀ

Advertisement
Author Image

Advertisement
Advertisement
×