ਪਦਮ ਪੁਰਸਕਾਰ ਜੇਤੂ 70 ਡਾਕਟਰਾਂ ਨੇ ਵੱਖਰੇ ਕਾਨੂੰਨ ਲਈ ਮੋਦੀ ਨੂੰ ਲਿਖਿਆ ਪੱਤਰ
10:04 PM Aug 18, 2024 IST
ਨਵੀਂ ਦਿੱਲੀ, 18 ਅਗਸਤ
Advertisement
ਕੋਲਕਾਤਾ ਜਬਰ-ਜਨਾਹ ਅਤੇ ਹੱਤਿਆ ਕਾਂਡ ’ਤੇ ਰੋਸ ਪ੍ਰਗਟ ਕਰਦਿਆਂ 70 ਤੋਂ ਵੱਧ ਪਦਮ ਪੁਰਸਕਾਰ ਜੇਤੂ ਡਾਕਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿਹਤ-ਸੰਭਾਲ ਵਰਕਰਾਂ ਖ਼ਿਲਾਫ਼ ਹਿੰਸਾ ਨਾਲ ਸਿੱਝਣ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਕੇਂਦਰ ਸਿਹਤ-ਸੰਭਾਲ ਵਰਕਰਾਂ ਖ਼ਿਲਾਫ਼ ਹਿੰਸਾ ’ਚ ਸ਼ਾਮਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਲਈ ਫੌਰੀ ਆਰਡੀਨੈਂਸ ਲਿਆਏ। ਪੱਤਰ ਲਿਖਣ ਵਾਲਿਆਂ ’ਚ ਆਈਸੀਐੱਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਭਾਰਗਵ, ਏਮਸ ਦਿੱਲੀ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਅਤੇ ਲਿਵਰ ਤੇ ਬਾਇਲਿਆਰੀ ਸਾਇੰਸਿਜ਼ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਐੱਸਕੇ ਸਰੀਨ ਸ਼ਾਮਲ ਹਨ। -ਪੀਟੀਆਈ
Advertisement
Advertisement