ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਢਿੱਲਵਾਂ ਵਿੱਚ ਅਚਾਨਕ 7 ਮੱਝਾਂ ਮਰੀਆਂ

09:59 AM May 24, 2024 IST

ਪੱਤਰ ਪ੍ਰੇਰਕ
ਤਪਾ ਮੰਡੀ, 23 ਮਈ
ਪਿੰਡ ਢਿੱਲਵਾਂ ਵਿੱਚ 7 ਲਵੇਰੀਆਂ ਮੱਝਾਂ ਮਰ ਗਈਆਂ ਜਦਕਿ 5 ਬਿਮਾਰ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੀੜਤ ਕਿਸਾਨ ਅਵਤਾਰ ਸਿੰਘ, ਨੱਥਾ ਪੱਤੀ ਵਾਸੀ ਢਿੱਲਵਾਂ ਨੇ ਦੱਸਿਆ ਕਿ ਲੰਘੀ ਰਾਤ ਪੱਠੇ ਖਾਣ ਮਗਰੋਂ ਉਨ੍ਹਾਂ ਦੀਆਂ ਮੱਝਾਂ ਜ਼ਮੀਨ ’ਤੇ ਡਿੱਗਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਤੁਰੰਤ ਡੰਗਰਾਂ ਦੇ ਡਾਕਟਰ ਨੂੰ ਸੱਦਿਆ ਤਾਂ ਉਦੋਂ ਤੱਕ ਮੱਝਾਂ ਮਰ ਗਈਆਂ ਸਨ। ਇਸ ਘਟਨਾ ਦੀ ਸੂਚਨਾ ਐੱਸਡੀਐੱਮ ਤਪਾ ਪੂਨਮਪ੍ਰੀਤ ਕੌਰ ਨੂੰ ਦਿੱਤੀ ਗਈ ਤਾਂ ਉਨ੍ਹਾਂ ਤਪਾ ਦੇ ਨਾਇਬ ਤਹਿਸੀਅਦਾਰ ਸੁਨੀਲ ਗਰਗ ਦੀ ਅਗਵਾਈ ਹੇਠ ਵੈਟਰਨਰੀ ਡਾਕਟਰਾਂ ਦੀ ਟੀਮ ਜਾਂਚ ਲਈ ਪਿੰਡ ਢਿੱਲਵਾਂ ਭੇਜ ਦਿੱਤੀ ਜਿਸ ਨੇ ਖੇਤਾਂ ਵਿੱਚ ਜਾ ਕੇ ਚਾਰੇ ਅਤੇ ਪਸ਼ੂਆਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ। ਡੰਗਰਾਂ ਦੇ ਮਰਨ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Advertisement

Advertisement
Advertisement