ਟੌਂਗਾ ਵਿੱਚ 7.1 ਸ਼ਿੱਦਤ ਵਾਲੇ ਭੂਚਾਲ ਦਾ ਝਟਕਾ
ਟੋਕੀਓ, 30 ਮਾਰਚ
Tsunami warning lifted after 7.1 earthquake near Tonga in South Pacific; ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇਕ ਟਾਪੂ ਦੇਸ਼ ਟੌਂਗਾ (Tonga) ਨੇੜੇ ਅੱਜ 7.1 ਤੀਬਰਤਾ ਦਾ ਜਬਰਦਸਤ ਭੂਚਾਲ ਆਇਆ। ਭੂਚਾਲ ਤੋਂ ਬਾਅਦ ਦੇਸ਼ ਵਿੱਚ ਸੁਨਾਮੀ ਦੀ ਚਿਤਾਵਨੀ ਕੀਤੀ ਗਈ ਹੈ। ਹਾਲਾਂਕਿ ਬਾਅਦ ’ਚ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ ਗਈ। ਦੂਜੇ ਪਾਸੇ ਭੂਚਾਲ ਕਾਰਨ ਕਿਸੇ ਨੁਕਸਾਨ ਦੀ ਫਿਲਹਾਲ ਕੋਈ ਸੁੂਚਨਾ ਨਹੀਂ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਇਹ ਭੂਚਾਲ ਸਥਾਨਕ ਸਮੇਂ ਸੋਮਵਾਰ ਤੜਕੇ ਮੁੱਖ ਟਾਪੂ ਦੇ ਲਗਪਗ 100 ਕਿਲੋਮੀਟਰ (62 ਮੀਲ) ਉੱਤਰ-ਪੂਰਬ ਵਿੱਚ ਆਇਆ।
ਹਵਾਈ ਸਥਿਤ ਪ੍ਰਸ਼ਾਂਤ ਸੁਨਾਮੀ ਕੇਂਦਰ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ (185 ਮੀਲ) ਦੇ ਦਾਇਰੇ ’ਚ ਤੱਟ ’ਤੇ ਖ਼ਤਰਨਾਕ ਲਹਿਰਾਂ ਉਠ ਸਕਦੀਆਂ ਹਨ। ਪਰ ਬਾਅਦ ’ਚ ਕਿਹਾ ਕਿ ਹੁਣ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
Talanoa o Tonga news site ਮੁਤਾਬਕ ਸਵੇਰੇ 1.18 ਵਜੇ ਆਏ ਭੂਚਾਲ ਮਗਰੋਂ ਸੁਨਾਮੀ ਦੇ ਸਾਇਰਨ ਸੁਣਾਈ ਦਿੱਤੇ ਜਿਸ ਮਗਰੋਂ ਲੋਕਾਂ ਨੂੰ ਦੂਜੇ ਥਾਵਾਂ ’ਤੇ ਜਾਣ ਲਈ ਕਿਹਾ ਗਿਆ। ਮੁੱਢਲੀਆਂ ਰਿਪਰਟਾਂ ਮੁਤਾਬਕ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
ਦੱਸਣਯੋਗ ਹੈ ਕਿ Polynesia ਵਿੱਚ ਸਥਿਤ ਟੌਂਗਾ 171 ਟਾਪੂਆਂ ਤੋਂ ਬਣਿਆ ਹੋਇਆ ਮੁਲਕ ਹੈ ਅਤੇ ਇਸ ਦੀ ਆਬਾਦੀ 1,00,000 ਤੋਂ ਕੁਝ ਵੱਧ ਹੈ। ਮੁਲਕ ਦੀ ਬਹੁਤੀ ਆਬਾਦੀ ਮੁੱਖ ਟਾਪੂ ਟੌਂਗਾਟਾਪੂਰ ’ਤੇ ਰਹਿੰਦੀ ਹੈ। ਇਹ ਆਸਟਰੇਲੀਆ ਦੇ ਪੂਰਬੀ ਤੱਟ ਤੋਂ 3,500 ਕਿਲੋਮੀਟਰ (2,000) ਤੋਂ ਵੱਧ ਦੀ ਦੂਰੀ ’ਤੇ ਸਥਿਤ ਹੈ। -ਏਪੀ