ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੁੰਗਵਾਲੀ ਵਿੱਚ 68ਵੇਂ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ

10:41 AM Sep 02, 2024 IST
ਕਬੱਡੀ ਦੀਆਂ ਖਿਡਾਰਨਾਂ ਪ੍ਰਬੰਧਕਾਂ ਅਤੇ ਸਟਾਫ਼ ਨਾਲ। -ਫੋਟੋ: ਗੋਇਲ

ਪੱਤਰ ਪ੍ਰੇਰਕ
ਭੁੱਚੋ ਮੰਡੀ, 1 ਸਤੰਬਰ
68ਵੀਆਂ ਜਿਲ੍ਹਾ ਸਕੂਲ ਖੇਡਾਂ-2024 ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਦੇ ਨਿਰਦੇਸ਼ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿੱਚ ਪ੍ਰਿੰਸੀਪਲ ਵਰਿੰਦਰਪਾਲ ਸਿੰਘ ਲੈਕਚਰਾਰ ਜਗਦੀਸ਼ ਕੁਮਾਰ ਦੇ ਪ੍ਰਬੰਧ ਹੇਠ ਕਰਵਾਈਆਂ ਗਈਆਂ। ਇਸ ਦੌਰਾਨ ਤੀਜੇ ਦਿਨ ਦਾ ਉਦਘਾਟਨ ਐੱਚਆਰ ਦੇ ਸਹਾਇਕ ਉਪ ਪ੍ਰਧਾਨ ਰਾਜਿੰਦਰ ਪਾਲ (ਪ੍ਰਬੰਧਕ ਸਪੋਰਟ ਕਿੰਗ ਜੀਦਾ) ਨੇ ਕੀਤਾ। ਜੇਤੂ ਖਿਡਾਰੀਆਂ ਨੂੰ ਡਿਪਟੀ ਡੀਓ ਸਿਕੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਇਨਾਮ ਤਕਸੀਮ ਕੀਤੇ।
ਕਬੱਡੀ ਨੈਸ਼ਨਲ ਅੰਡਰ 14 ਸਾਲ (ਲੜਕੇ) ਮੁਕਾਬਲੇ ਵਿੱਚ ਪਹਿਲਾ ਸਥਾਨ ਮੰਡੀ ਕਲਾਂ ਜ਼ੋਨ, ਦੂਜਾ ਸਥਾਨ ਭੁੱਚੋ ਮੰਡੀ ਜ਼ੋਨ ਅਤੇ ਤੀਜਾ ਸਥਾਨ ਤਲਵੰਡੀ ਸਾਬੋ ਜ਼ੋਨ, ਅੰਡਰ 17 ਸਾਲ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਮੰਡੀ ਕਲਾਂ ਜ਼ੋਨ, ਦੂਜਾ ਸਥਾਨ ਸੰਗਤ ਜ਼ੋਨ ਅਤੇ ਤੀਜਾ ਸਥਾਨ ਭਗਤਾ ਜ਼ੋਨ, ਅੰਡਰ 19 (ਲੜਕੀਆਂ) ਪਹਿਲਾ ਸਥਾਨ ਮੰਡੀ ਫੂਲ ਜ਼ੋਨ ਦੂਜਾ ਸਥਾਨ ਭੁੱਚੋਂ ਮੰਡੀ ਜ਼ੋਨ ਅਤੇ ਤੀਜਾ ਸਥਾਨ ਮੌੜ ਜ਼ੋਨ ਨੇ ਪ੍ਰਾਪਤ ਕੀਤਾ।
ਇਸ ਤਰ੍ਹਾਂ ਕਬੱਡੀ ਸਰਕਲ ਦੇ ਅੰਡਰ 14 ਸਾਲ (ਲੜਕੀਆਂ) ਵਿੱਚੋਂ ਭਗਤਾ ਜ਼ੋਨ ਨੇ ਪਹਿਲਾ, ਤਲਵੰਡੀ ਸਾਬੋ ਜ਼ੋਨ ਨੇ ਦੂਜਾ ਅਤੇ ਮੌੜ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ (ਲੜਕੇ) ਮੌੜ ਜ਼ੋਨ ਨੇ ਪਹਿਲਾ, ਬਠਿੰਡਾ-1 ਨੇ ਦੂਜਾ ਅਤੇ ਮੰਡੀ ਫੂਲ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement