ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

650 ਕਰੋੜ ਨਾਲ 65 ਪ੍ਰਾਜੈਕਟ ਅਕਤੂਬਰ ਤੱਕ ਮੁਕੰਮਲ ਕਰਨ ਦੇ ਆਦੇਸ਼

08:37 PM Jun 23, 2023 IST

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 8 ਜੂਨ

ਯੂਟੀ ਪ੍ਰਸ਼ਾਸਨ ਨੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸ਼ਹਿਰ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕਰਨ ਲਈ ਕਮਰਕੱਸੇ ਕਰ ਲਏ ਹਨ। ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਟੀ ਬਿਊਟੀਫੁੱਲ ‘ਚ ਆਗਾਮੀ ਛੇ ਮਹੀਨਿਆਂ ਦੌਰਾਨ 669 ਕਰੋੜ ਰੁਪਏ ਦੀ ਲਾਗਤ ਨਾਲ ਫਲੋਟਿੰਗ ਸੋਲਰ ਪਲਾਂਟ ਸਣੇ 65 ਪ੍ਰਾਜੈਕਟਾਂ ਨੂੰ ਪੂਰਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਆਦੇਸ਼ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਲਾਹਕਾਰ ਸ੍ਰੀ ਧਰਮਪਾਲ ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਵੱਲੋਂ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਲਈ ਸ਼ਹਿਰ ‘ਚ ਸੋਲਰ ਪਲਾਂਟ ਸਥਾਪਤ ਕਰਨ ‘ਤੇ ਜ਼ੋਰ ਦੇ ਰਹੇ ਹਨ। ਕੇਂਦਰੀ ਮੰਤਰਾਲੇ ਨੇ ਸ਼ਹਿਰ ‘ਚ ਸੋਲਰ ਪਲਾਂਟ ਰਾਹੀਂ 2022 ਤੱਕ ਹਾਸਲ ਕੀਤੀ ਜਾਣ ਵਾਲੀ 69 ਮੈਗਾਵਾਟ ਬਿਜਲੀ ਨੂੰ ਵਧਾ ਕੇ 15 ਅਗਸਤ 2023 ਤੱਕ 75 ਮੈਗਾਵਾਟ ਕਰਨ ਦਾ ਫੈਸਲਾ ਲਿਆ ਹੈ। ਇਸ ਸਮੇਂ ਯੂਟੀ ਨੂੰ ਸੋਲਰ ਪਲਾਂਟਾਂ ਰਾਹੀਂ 55 ਮੈਗਾਵਾਟ ਊਰਜਾ ਪ੍ਰਾਪਤ ਹੋ ਰਹੀ ਹੈ। ਇਸ ਤੋਂ ਇਲਾਵਾ ਕਰੱਸਟ ਨੂੰ ਤਿੰਨ ਹਜ਼ਾਰ ਕਿੱਲੋਵਾਟ ਫਲੋਟਿੰਗ ਸੋਲਰ ਪਾਵਰ ਪਲਾਂਟ ਸਣੇ 23 ਹੋਰਨਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਲਾਹਕਾਰ ਨੇ ਸ਼ਹਿਰ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੁਲਾਈ ਮਹੀਨੇ ਦੇ ਅਖੀਰ ਤੱਕ ਸੈਕਟਰ-11 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ‘ਚ ਟੈਨਿਸ ਕੋਰਟ (ਸਿੰਥੈਟਿਕ) ਬਣਾਉਣ ਦੇ ਆਦੇਸ਼ ਦਿੱਤੇ ਹਨ। ਇਸੇ ਤਰ੍ਹਾਂ 31 ਅਕਤੂਬਰ ਤੱਕ ਸੈਕਟਰ-50 ਵਿਚਲੇ ਜੀਸੀਸੀਬੀ ਤੇ ‘ਏ’ ਕੈਂਪਸ ਵਿੱਚ ਲੜਕੇ ਤੇ ਲੜਕੀਆਂ ਲਈ ਹੋਸਟਲ ਤੇ ਜਿਮਨੇਜ਼ੀਅਮ ਹਾਲ ਬਣਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ ਸੈਕਟਰ-26 ਵਿੱਚ ਪ੍ਰਬੰਧੀ ਬਲਾਕ ‘ਸੀ’ ਦੀ ਉਸਾਰੀ 30 ਅਗਸਤ ਤੱਕ ਕਰਨ ਦੇ ਹੁਕਮ ਦਿੱਤੇ ਹਨ।

Advertisement

ਸਮਾਰਟ ਸਿਟੀ ਨੂੰ ਰਾਏਪੁਰ ਕਲਾਂ ਤੇ ਰਾਏਪੁਰ ਖੁਰਦ ਵਿੱਚ 90.96 ਕਰੋੜ ਰੁਪਏ ਦੀ ਲਾਗਤ ਨਾਲ ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟ ਦੇ ਡਿਜ਼ਾਈਨ ਤੇ ਸੰਚਾਲਨ ਦੇ ਕੰਮ ਨੂੰ 30 ਸਤੰਬਰ ਤੱਕ ਅਪਗ੍ਰੇਡ ਕਰਨ ਦੇ ਨਿਰਦੇਸ਼ ਦਿੱਤੇ। ਇੰਜਨੀਅਰਿੰਗ ਵਿਭਾਗ ਨੂੰ ਜੂਨ ਮਹੀਨੇ ਦੇ ਅਖੀਰ ਤੱਕ ਸੁਖਨਾ ਝੀਲ ਵਿੱਚ ਸਿੰਥੈਟਿਕ ਜੋਗਿੰਗ ਟਰੈਕ ਬਣਾਉਣ ਤੇ ਸੈਕਟਰ-45 ‘ਚ 4.80 ਕਰੋੜ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਨੌਂ ਕਰੋੜ ਰੁਪਏ ਦੀ ਲਾਗਤ ਨਾਲ ਧਨਾਸ ਤੋਂ ਦੱਖਣ ਮਾਰਗ ‘ਤੇ ਯੂਟੀ ਦੀ ਹੱਦ ਤੱਕ ਸੜਕ ਨਿਰਮਾਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੰਡੀਗੜ੍ਹ ਪੁਲੀਸ ਨੂੰ 31 ਅਕਤੂਬਰ ਤੱਕ ਸਾਈਬਰ ਆਪ੍ਰੇਸ਼ਨਜ਼ ਐਂਡ ਸਕਿਓਰਟੀ ਸੈਂਟਰ ਦੀ ਸਥਾਪਨਾ, ਸੀਏਪੀ ਕੰਪਲੈਕਸ ਅਤੇ ਧਨਾਸ ‘ਚ 240 ਟਾਈਪ-2 ਘਰਾਂ ਦੀ ਉਸਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੂੰ ਲੰਬੇ ਰੂਟਾਂ ‘ਤੇ ਚੱਲਣ ਵਾਲੀਆਂ ਬੱਸਾਂ ‘ਚ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ 90 ਕਰੋੜ ਰੁਪਏ ਦੀ ਲਾਗਤ ਨਾਲ ਲੰਬੇ ਰੂਟਾਂ ‘ਤੇ ਚੱਲਣ ਵਾਲੀਆਂ 60 ਸਧਾਰਨ ਬੱਸਾਂ ਦੀ ਖਰੀਦ ਅਤੇ ਸ਼ਹਿਰ ਦੇ ਆਲੇ-ਦੁਆਲੇ ਸਾਰੇ ਬੱਸ ਸ਼ੈਲਟਰਾਂ ‘ਤੇ ਸਕਰੀਨ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ 100 ਡੀਜ਼ਲ ਬੱਸਾਂ ਵਿੱਚ ਸੀਐੱਨਜੀ ਕਿੱਟਾਂ ਲਗਾਉਣ ਦੇ ਆਦੇਸ਼ ਦਿੱਤੇ ਹਨ। ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਸਖਤੀ ਨਾਲ ਸਾਰੇ ਵਿਭਾਗਾਂ ਨੂੰ 31 ਅਕਤੂਬਰ ਤੋਂ ਪਹਿਲਾਂ-ਪਹਿਲਾਂ ਸਾਰੇ ਕੰਮ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।

Advertisement
Advertisement