ਗੁਰਾਇਆ ਨਗਰ ਕੌਂਸਲ ਵਿੱਚ 65 ਫ਼ੀਸਦ ਵੋਟਿੰਗ
06:46 AM Dec 22, 2024 IST
ਗੁਰਾਇਆ (ਪੱਤਰ ਪ੍ਰੇਰਕ): ਗੁਰਾਇਆ ਨਗਰ ਕੌਂਸਲ ਦੀਆਂ ਅੱਜ ਹੋਈਆਂ ਚੋਣਾਂ ਵਿਚ 65 ਫੀਸਦੀ ਪੋਲਿੰਗ ਹੋਈ। ਨਤੀਜਿਆਂ ਵਿਚ ਵਾਰਡ ਨੰਬਰ 1 ’ਚ ਪ੍ਰਵੀਨ ਆਮ ਆਦਮੀ ਪਾਰਟੀ 470 ਵੋਟ ਲੈ ਕੇ ਜੇਤੂ ਰਹੀ। ਵਾਰਡ ਨੰਬਰ 2 ਵਿਚ ਰਾਹੁਲ ਪੁੰਜ (ਆਪ) 535 ਵੋਟਾਂ ਲੈ ਕੇ ਜੇਤੂ ਰਹੇ। ਵਾਰਡ ਨੰਬਰ 3 ਵਿਚ ਜਸਵੀਰ ਸਿੰਘ ਰਾਜੂ (ਆਪ) 326 ਵੋਟ ਨਾਲ ਜੇਤੂ ਰਹੇ। ਵਾਰਡ 4 ਤੋਂ ਸ਼ੁਦੇਸ਼ ਕੁਮਾਰ ਬਿੱਲਾ (ਆਪ), 5 ਤੋਂ ਰਜਨੀ ਦੇਵੀ ਭਾਜਪਾ ਜੇਤੂ ਰਹੀ। 6 ਤੋਂ ਪ੍ਰੋਫੈਸਰ ਰਿਸ਼ੂ ਬਾਵਾ ਆਜ਼ਾਦ ਜੇਤੂ ਰਹੇ। 7 ਵਿਚ ਅੰਜੂ ਅਟਵਾਲ (ਆਪ), 8 ਵਿਚ ਮਨੋਜ ਗੋਗਨਾ (ਆਪ) ਜੇਤੂ ਰਹੇ। 9 ਵਿਚ ਨਵਜੋਤ ਕੌਰ 442 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 10 ਵਿਚ ਜਤਿਨ ਸ਼ਰਮਾ ‘ਆਪ’ ਜੇਤੂ ਰਹੇ। 11 ਤੋਂ ਬਲਵਿੰਦਰ ਕੌਰ ਹੀਰ ‘ਆਪ’ ਜੇਤੂ ਰਹੇ। 12 ਤੋਂ ਹਰਮੇਸ਼ ਲਾਲ (ਆਪ) ਜੇਤੂ ਰਹੇ। ਵਾਰਡ ਨੰਬਰ 13 ਵਿਚ ਕੰਚਨ ਬਾਲਾ 316 ਵੋਟ ਪ੍ਰਾਪਤ ਕਰਕੇ ਜੇਤੂ ਰਹੇ।
Advertisement
Advertisement