ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਲਦਵਾਨੀ ਹਿੰਸਾ ਵਿੱਚ 6 ਦੰਗਾਕਾਰੀ ਹਲਾਕ

06:47 AM Feb 10, 2024 IST
ਹਲਦਵਾਨੀ ’ਚ ਗਸ਼ਤ ਕਰਦੀ ਹੋਈ ਪੁਲੀਸ। -ਫੋਟੋ: ਰਾਇਟਰਜ਼

* ਦੰਗਾਕਾਰੀਆਂ ਖ਼ਿਲਾਫ਼ ਐਨਐੱੱਸਏ ਤਹਿਤ ਕਾਰਵਾਈ ਕਰਾਂਗੇ: ਡੀਜੀਪੀ

Advertisement

ਹਲਦਵਾਨੀ (ਉੱਤਰਾਖੰਡ), 9 ਫਰਵਰੀ
ਉੱਤਰਾਖੰਡ ਦੇ ਹਲਦਵਾਨੀ ਕਸਬੇ ਵਿੱਚ ਗੈਰਕਾਨੂੰਨੀ ਤੌਰ ’ਤੇ ਉਸਾਰੇ ਮਦਰੱਸੇ ਨੂੰ ਢਾਹੁਣ ਮਗਰੋਂ ਵੀਰਵਾਰ ਨੂੰ ਭੜਕੀ ਹਿੰਸਾ ਵਿੱਚ ਹੁਣ ਤੱਕ ਛੇ ਦੰਗਾਕਾਰੀ ਮਾਰੇ ਗਏ ਹਨ। ਇਹਤਿਆਤ ਵਜੋਂ ਕਸਬੇ ਵਿਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਪੁਲੀਸ ਨੂੰ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਦੰਗਾਕਾਰੀ ਤੇ ਪੱਥਰਬਾਜ਼ਾਂ ਦੀ ਸ਼ਨਾਖਤ ਲਈ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ। ਉੱਤਰਾਖੰਡ ਦੇ ਮੁੱਖ ਸਕੱਤਰ ਰਾਧਾ ਰਾਤੂਰੀ, ਡੀਜੀਪੀ ਅਭਿਨਵ ਕੁਮਾਰ ਤੇ ਏਡੀਜੀਪੀ ਏ.ਪੀ.ਅੰਸ਼ੂਮਨ ਨੇ ਹਲਦਵਾਨੀ ਜਾ ਕੇ ਹਾਲਾਤ ਦੀ ਸਮੀਖਿਆ ਕੀਤੀ। ਸੂਬਾ ਸਰਕਾਰ ਨੇ ਪੂਰੇ ਸੂਬੇ ਵਿਚ ਹਾਈ ਅਲਰਟ ਜਾਰੀ ਕਰਦਿਆਂ ਬਨਭੂਲਪੁਰਾ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾਵਾਂ ਤੇ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਨੈਨੀਤਾਲ ਦੀ ਜ਼ਿਲ੍ਹਾ ਮੈਜਿਸਟਰੇਟ ਵੰਦਨਾ ਸਿੰਘ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਘਟਨਾ ਫਿਰਕੂ ਨਹੀਂ ਸੀ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਫਿਰਕੂ ਰੰਗਤ ਦੇਣ ਤੋਂ ਬਚਣ। ਡੀਜੀਪੀ ਅਭਿਨਵ ਕੁਮਾਰ ਨੇ ਕਿਹਾ ਕਿ ਪੁਲੀਸ ਅਮਲੇ ’ਤੇ ਹਮਲਾ ਕਰਨ ਵਾਲਿਆਂ ਅਤੇ ਅੱਗਜ਼ਨੀ ਤੇ ਭੰਨਤੋੜ ਵਿਚ ਸ਼ਾਮਲ ਲੋਕਾਂ ਖਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਕਾਰਵਾਈ ਕੀਤੀ ਜਾਵੇਗੀ। ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਦੇਹਰਾਦੂਨ ਵਿੱਚ ਆਪਣੀ ਸਰਕਾਰੀ ਰਿਹਾਇਸ਼ ’ਤੇ ਉੱਚ ਪੱਧਰੀ ਬੈਠਕ ਕਰਕੇ ਵਧੀਕ ਡੀਜੀਪੀ(ਅਮਨ ਤੇ ਕਾਨੂੰਨ) ਏ.ਪੀ.ਅੰਸ਼ੂਮਨ ਨੂੰ ਹਲਦਵਾਨੀ ਦੇ ਬਨਭੂਲਪੁਰਾ ਇਲਾਕੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਧਾਮੀ ਨੇ ਮਗਰੋਂ ਹਲਦਵਾਨੀ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੁਲੀਸ ਥਾਣੇ ’ਤੇ ਹਮਲਾ ‘ਯੋਜਨਾਬੰਦ ਹਮਲਾ’ ਸੀ। ਐੱਸਪੀ (ਸਿਟੀ) ਹਰਬੰਸ ਸਿੰਘ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਛੇ ਦੰਗਾਕਾਰੀ ਮਾਰੇ ਗਏ ਹਨ ਜਦੋਂਕਿ ਇਕ ਪੱਤਰਕਾਰ ਸਣੇ ਸੱਤ ਜ਼ਖ਼ਮੀ ਹਸਪਤਾਲਾਂ ’ਚ ਜ਼ੇੇਰੇ ਇਲਾਜ ਹਨ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਮੀਨਾ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਦੇ ਹਜੂਮ ਵੱਲੋਂ ਬਨਭੂਲਪੁਰਾ ਦੇ ਪੁਲੀਸ ਥਾਣੇ ਤੇ ਪੁਲੀਸ ਅਮਲੇ ’ਤੇ ਕੀਤੇ ਹਮਲੇ ਦੌਰਾਨ ਆਤਮ-ਰੱਖਿਆ ਵਿੱਚ ਪੁਲੀਸ ਬਲ ਦੀ ਵਰਤੋਂ ਕਰਨੀ ਪਈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਐੱਸਐੱਸਪੀ ਨੇ ਕਿਹਾ ਕਿ ਹਜੂਮ ਨੂੰ ਉਕਸਾਉਣ ਵਾਲਿਆਂ ਵਿੱਚ ਕਰੀਬ 15 ਤੋਂ 20 ਲੋਕ ਸ਼ਾਮਲ ਹਨ। -ਪੀਟੀਆਈ

Advertisement
Advertisement