ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ 6 ਝੁਲਸੇ
07:57 AM Aug 22, 2020 IST
ਪਠਾਨਕੋਟ: ਇੱਥੇ ਅੱਜ ਦੇਰ ਸ਼ਾਮ ਸ਼ਾਸਤਰੀ ਨਗਰ ਕੋਲ ਗਰੀਨ ਫੀਲਡ ਕਲੋਨੀ ਦੀ ਗਲੀ ਨੰਬਰ 1 ਵਿੱਚ ਇੱਕ ਘਰ ’ਚ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 6 ਲੋਕ ਝੁਲਸ ਗਏ ਜਿਨ੍ਹਾਂ ਵਿੱਚੋਂ 2 ਔਰਤਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਭੇਜ ਦਿੱਤਾ ਗਿਆ। ਝੁਲਸਣ ਵਾਲਿਆਂ ਵਿੱਚ ਸ਼ੋਭਾ ਰਾਣੀ, ਕਿਰਨ ਬਾਲਾ ਪਤਨੀ ਵਿਨੋਦ ਕੁਮਾਰ, ਰਿੰਕੂ ਪਤਨੀ ਗੁਲਸ਼ਨ ਕੁਮਾਰ, ਕਮਲਾ ਪਤਨੀ ਪ੍ਰੀਤਮ ਕੁਮਾਰ, ਵਿਸ਼ੂ ਪੁੱਤਰ ਗੁਲਸ਼ਨ, ਸ੍ਰਿਸ਼ਟੀ ਪੁੱਤਰੀ ਗੁਲਸ਼ਨ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਲੀਕ ਹੋਣ ਕਾਰਨ ਇਹ ਅੱਗ ਲੱਗੀ। -ਪੱਤਰ ਪ੍ਰੇਰਕ
Advertisement
Advertisement