ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਰੀ ਦੇ ਸਾਮਾਨ ਸਣੇ 6 ਮੁਲਜ਼ਮ ਗ੍ਰਿਫ਼ਤਾਰ

10:07 AM Jul 05, 2023 IST

ਪਾਇਲ: ਸਥਾਨਕ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ ਨਕਦੀ ਅਤੇ ਗਹਿਣਿਆਂ ਸਮੇਤ 5 ਵਿਅਕਤੀਅਾਂ ਨੂੰ ਕਾਬੂ ਕੀਤਾ ਹੈ। ਐੱਸਐਚਓ ਪਾਇਲ ਵਿਨੋਦ ਕੁਮਾਰ ਨੇ ਦੱਸਿਆ ਕਿ ਸਲਮਾ ਸੱਲ ਵਾਸੀ ਵਾਰਡ ਨੰਬਰ 7 ਦੇ ਘਰੋਂ ਚੋਰੀ ਹੋਏ 35 ਹਜ਼ਾਰ ਰੁਪਏ ’ਚੋਂ 7,500 ਰੁਪਏ ਦੀ ਨਕਦੀ ਸਮੇਤ ਮੇਹਰਬਾਨ ਉਰਫ਼ ਕਾਲੂ, ਜਸ਼ਨਦੀਪ ਜੱਸੀ ਅਤੇ ਆਕਾਸ਼ਦੀਪ ਉਰਫ ਮੋਹਿਤ ਤਿੰਨੋਂ ਵਾਸੀ ਪਾਇਲ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਅਾ ਕਿ ਇਸੇ ਤਰ੍ਹਾਂ ਰਾਜ ਕੁਮਾਰ ਦੇ ਘਰੋਂ ਸੋਨੇ ਦੀਆਂ ਵਾਲੀਆਂ, ਚਾਂਦੀ ਦਾ ਸੈੱਟ, ਦੋ ਚੂੜੀਆਂ, ਇੱਕ ਚਾਂਦੀ ਦਾ ਹਾਰ, ਚਾਂਦੀ ਦੀ ਮੁੰਦਰੀ ਚੋਰੀ ਹੋਏ ਸਨ, ਜਿਨ੍ਹਾਂ ’ਚੋਂ ਚਾਂਦੀ ਦਾ ਗਲੇ ਦਾ ਹਾਰ, 2 ਚਾਂਦੀ ਦੀਆਂ ਚੂੜੀਆਂ ਅਤੇ 2 ਚਾਂਦੀ ਦੇ ਝੁਮਕੇ ਸਮੇਤ ਮੇਹਰਬਾਨ ਕਾਲੂ, ਸੂਰਜ ਅਤੇ ਰੋਹਿਤ ਉਰਫ਼ ਤਾਰਾ ਵਾਸੀ ਤਿੰਨੋਂ ਪਾਇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਚੋਰੀ ਹੋਈਆਂ ਬਿਜਲੀ ਦੀਆਂ ਤਾਰਾਂ ਸਮੇਤ ਸੋਨੂੰ ਰਾਮ ਵਾਸੀ ਪਾਇਲ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement
Tags :
ਸਾਮਾਨਗ੍ਰਿਫ਼ਤਾਰਚੋਰੀਮੁਲਜ਼ਮ
Advertisement