ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

54 ਸਾਲਾ ਨੇਪਾਲੀ ਪਰਬਤਾਰੋਹੀ ਕਾਮੀ ਸ਼ੇਰਪਾ ਨੇ 30ਵੀਂ ਵਾਰ ਮਾਊਂਟ ਐਵਰੈਸਟ ’ਤੇ ਚੜ੍ਹ ਕੇ ਇਤਿਹਾਸ ਰਚਿਆ

01:56 PM May 22, 2024 IST

ਕਾਠਮੰਡੂ, 22 ਮਈ
ਨੇਪਾਲ ਦੇ ਤਜਰਬੇਕਾਰ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਅੱਜ 30ਵੀਂ ਵਾਰ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਇਤਿਹਾਸ ਰਚਿਆ ਅਤੇ 10 ਦਿਨ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। 54 ਸਾਲਾ ਪਰਬਤਾਰੋਹੀ ਰੀਤਾ ਸ਼ੇਰਪਾ ਸਥਾਨਕ ਸਮੇਂ ਅਨੁਸਾਰ ਸਵੇਰੇ 7.49 ਵਜੇ 8,849 ਮੀਟਰ ਉੱਚੀ ਚੋਟੀ 'ਤੇ ਪਹੁੰਚਿਆ। ਕਾਮੀ ਨੇ 10 ਦਿਨ ਪਹਿਲਾਂ ਹੀ 29ਵੀਂ ਵਾਰ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ। ਉਹ 12 ਮਈ ਨੂੰ 29ਵੀਂ ਵਾਰ ਐਵਰੈਸਟ 'ਤੇ ਚੜ੍ਹਿਆ ਸੀ। ਕਾਮੀ ਨੇ ਮਈ 1994 'ਚ ਪਹਿਲੀ ਵਾਰ ਮਾਊਂਟ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ। ਉਸ ਦਾ ਜਨਮ 17 ਜਨਵਰੀ 1970 ਨੂੰ ਹੋਇਆ ਸੀ।

Advertisement

Advertisement
Advertisement