For the best experience, open
https://m.punjabitribuneonline.com
on your mobile browser.
Advertisement

ਕੈਂਪ ਵਿੱਚ 53 ਯੂਨਿਟ ਖੂਨ ਇਕੱਤਰ

07:24 AM Mar 20, 2024 IST
ਕੈਂਪ ਵਿੱਚ 53 ਯੂਨਿਟ ਖੂਨ ਇਕੱਤਰ
ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਡਾ. ਪਵਨ ਸੈਣੀ।
Advertisement

ਸ਼ਾਹਬਾਦ ਮਾਰਕੰਡਾ: ਪਿੰਡ ਚਕਚਾਨਪੁਰ ਦੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਮਿਊਨਟੀ ਸੈਂਟਰ ਵਿਚ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਲਾਡਵਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਕੀਤਾ ਤੇ ਪ੍ਰਧਾਨਗੀ ਪਿੰਡ ਦੇ ਸਰਪੰਚ ਰਾਕੇਸ਼ ਸੈਣੀ ਨੇ ਕੀਤੀ। ਕੈਂਪ ਵਿਚ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ 53 ਯੂਨਿਟ ਖੂਨ ਇਕੱਠਾ ਕੀਤਾ ਗਿਆ। ਰੈੱਡ ਕਰਾਸ ਕੁਰੂਕਸ਼ੇਤਰ ਦੀ ਟੀਮ ਨੇ ਖੂਨ ਇਕੱਠਾ ਕੀਤਾ। ਬਤੌਰ ਮੁੱਖ ਮਹਿਮਾਨ ਡਾ. ਪਵਨ ਸੈਣੀ ਨੇ ਖੂਨਦਾਨੀਆਂ ਨੂੰ ਬੈਜ ਲਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਖੂਨ ਕਿਸੇ ਕਾਰਖਾਨੇ ਵਿਚ ਨਹੀਂ ਬਲਕਿ ਮਨੁੱਖੀ ਸਰੀਰ ਤੋਂ ਹੀ ਮਿਲਦਾ ਹੈ, ਇਸ ਲਈ ਸਾਨੂੰ ਮਾਨਵਤਾ ਦੇ ਹਿੱਤ ਲਈ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਸ੍ਰੀ ਸੈਣੀ ਨੇ ਕਿਹਾ ਕਿ ਖੂਨਦਾਨ ਕਰਨਾ ਵੱਡਾ ਪੁੰਨ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਦਾ ਖੂਨ ਸਿਰਫ 24 ਘੰਟਿਆਂ ਵਿਚ ਹੀ ਪੂਰਾ ਹੋ ਜਾਂਦਾ ਹੈ ਤੇ ਉਹ ਕਈ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ। ਇਸ ਮੌਕੇ ਬਲਕਾਰ ਸਿੰਘ, ਬੇਗ ਰਾਮ ਸੈਣੀ, ਨਰੇਸ਼ ਸੈਣੀ, ਸੁਲਤਾਨ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×