ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਂਦੀਪੁਰਾ ਵਾਇਰਸ ਦੇ 53 ਕੇਸ ਮਿਲੇ

07:21 AM Aug 07, 2024 IST

ਨਵੀਂ ਦਿੱਲੀ:

Advertisement

ਭਾਰਤ ਵਿੱਚ ਹੁਣ ਤੱਕ ਚਾਂਦੀਪੁਰਾ ਵਾਇਰਸ ਦੇ 53 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ 51 ਗੁਜਰਾਤ ਜਦਕਿ 2 ਕੇਸ ਰਾਜਸਥਾਨ ’ਚੋਂ ਮਿਲੇ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਅੱਜ ਰਾਜ ਸਭਾ ਵਿੱਚ ਦਿੱਤੀ। ਉਨ੍ਹਾਂ ਇੱਕ ਸੁਆਲ ਦੇ ਲਿਖਤੀ ਜੁਆਬ ’ਚ ਦੱਸਿਆ ਕਿ ਚਾਂਦੀਪੁਰਾ ਵਾਇਰਸ ਦੇ ਕੁੱਲ 53 ਕੇਸਾਂ ’ਚੋਂ 19 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਸਾਰਿਆਂ ਦਾ ਸਬੰਧ ਗੁਜਰਾਤ ਨਾਲ ਹੈ। ਉਨ੍ਹਾਂ ਦੱਸਿਆ ਕਿ ਇਸ ਵਾਇਰਸ ਨਾਲ ਨਜਿੱਠਣ ਵਾਸਤੇ ‘ਨੈਸ਼ਨਲ ਜੁਆਇੰਟ ਆਊਟਬਰੇਕ ਰਿਸਪੌਂਸ ਟੀਮ’ ਬਣਾਈ ਗਈ ਹੈ। -ਪੀਟੀਆਈ

Advertisement
Advertisement
Tags :
53 caseschandipuraPunjabi khabarPunjabi News
Advertisement