ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਣਵੱਤਾ ਪਰਖ ਵਿੱਚ ਖਰੇ ਨਾ ਉਤਰੇ 52 ਦਵਾਈਆਂ ਦੇ ਸੈਂਪਲ

08:01 AM Jun 26, 2024 IST

ਨਵੀਂ ਦਿੱਲੀ, 25 ਜੂਨ
ਦੇਸ਼ ਦੀ ਸਿਖਰਲੀ ਡਰੱਗ ਰੈਗੂਲੇਟਰ ਸੰਸਥਾ ਵੱਲੋਂ ਕੀਤੇ ਗਏ ਗੁਣਵੱਤਾ ਟੈਸਟ ’ਚ ਲਗਪਗ 50 ਦਵਾਈਆਂ ਗ਼ੈਰ-ਮਿਆਰੀ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚ ਸਭ ਤੋਂ ਆਮ ਵਰਤੀ ਜਾਣ ਵਾਲੀ ਪੈਰਾਸਿਟਾਮੋਲ ਤੇ ਪੈਂਟੋਪਰਾਜ਼ੋਲ ਤੋਂ ਇਲਾਵਾ ਲਾਗ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਕੁਝ ਐਂਟੀਬਾਈਟਿਕ ਦਵਾਈਆਂ ਸ਼ਾਮਲ ਹਨ। ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਵੱਲੋਂ ਮਈ ਮਹੀਨੇ ਲਈ ਜਾਰੀ ਅਲਰਟ ਮੁਤਾਬਕ ਗ਼ੈਰ-ਮਿਆਰੀ ਪਾਈਆਂ ਗਈਆਂ ਇਨ੍ਹਾਂ ਦਵਾਈਆਂ ’ਚੋਂ 22 ਹਿਮਾਚਲ ਪ੍ਰਦੇਸ਼ ’ਚ ਬਣੀਆਂ ਹਨ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਇਹ ਸੈਂਪਲ ਜੈਪੁਰ, ਹੈਦਰਾਬਾਦ, ਆਂਧਰਾ ਪ੍ਰਦੇਸ਼, ਇੰਦੌਰ ਅਤੇ ਗੁਜਰਾਤ ਦੇ ਵਘੋਦੀਆ ਤੇ ਵਡੋਦਰਾ ਵਿੱਚੋਂ ਲੈ ਗਏ ਸਨ। ਮਿਆਰ ਤੋਂ ਹੇਠਾਂ ਪਾਈਆਂ ਗਈਆਂ ਦਵਾਈਆਂ ’ਚ ਕਲੋਨਾਜ਼ੇਪਾਮ ਗੋਲੀਆਂ, ਡਾਈਕਲੋਫੈਨੇਕ, ਟੈਲੀਮਿਸਾਰਟਨ, ਐਮਬਰੋਜ਼ੋਲ ਤੇ ਫਲੂਕੋਨਾਜ਼ੋਲ ਤੋਂ ਇਲਾਵਾ ਕੁਝ ਮਲਟੀਵਿਟਾਮਿਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਸ਼ਾਮਲ ਹਨ। -ਪੀਟੀਆਈ

Advertisement

Advertisement