For the best experience, open
https://m.punjabitribuneonline.com
on your mobile browser.
Advertisement

ਗੁਰੂ ਗ੍ਰੰਥ ਸਾਹਿਬ ਦੇ 50 ਪਾਵਨ ਸਰੂਪ ਸ਼ਾਹਬਾਦ ਪੁੱਜੇ

07:56 AM Mar 13, 2024 IST
ਗੁਰੂ ਗ੍ਰੰਥ ਸਾਹਿਬ ਦੇ 50 ਪਾਵਨ ਸਰੂਪ ਸ਼ਾਹਬਾਦ ਪੁੱਜੇ
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰਦੁਆਰਾ ਛੇਵੀਂ ਪਾਤਸ਼ਾਹੀ ਲਿਆਂਦੀ ਹੋਈ ਸੰਗਤ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਮਾਰਚ
ਇੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ 50 ਪਾਵਨ ਸਰੂਪ ਸਿੱਖ ਸੰਗਤ ਵੱਲੋਂ ਦਿੱਲੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਲਿਆਂਦੇ ਗਏ। ਇਸ ਦੌਰਾਨ ਪਾਵਨ ਸਰੂਪ ਲੈ ਕੇ ਆਏ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ ਤੇ ਵੱਡੀ ਗਿਣਤੀ ਸੰਗਤ ਨੇ ਪਾਵਨ ਸਰੂਪਾਂ ਅੱਗੇ ਮੱਥਾ ਟੇਕਿਆ।
ਇਸ ਤੋਂ ਪਹਿਲਾਂ ਰਾਹ ਵਿੱਚ ਸ਼ਰਧਾਲੂਆਂ ਲਈ ਸੰਗਤ ਵੱਲੋਂ ਵੱਖ-ਵੱਖ ਥਾਵਾਂ ’ਤੇ ਲੰਗਰ ਲਗਾਏ ਗਏ ਸਨ। ਹਰਿਆਣਾ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਨੇ ਦੱਸਿਆ ਕਿ 50 ਪਾਵਨ ਸਰੂਪ ਦਿੱਲੀ ਤੋਂ ਇਥੇ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਜਿਥੋਂ ਵੀ ਮੰਗ ਆਉਂਦੀ ਹੈ ਪਹਿਲਾਂ ਧਰਮ ਪ੍ਰਚਾਰ ਦੇ ਪ੍ਰਚਾਰਕਾਂ ਵਲੋਂ ਪੜਤਾਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਰਿਆਦਾ ਨਾਲ ਉਥੇ ਪਹੁੰਚਾਇਆ ਜਾਂਦਾ ਹੈ।
ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦੀ ਕਾਰਜਕਾਰਨੀ ਮੈਂਬਰ ਬੀਬੀ ਰਵਿੰਦਰ ਕੌਰ ਅਜਰਾਣਾ, ਧਰਮ ਪ੍ਰਚਾਰ ਸੱਕਤਰ ਭਰਪੂਰ ਸਿੰਘ, ਰਾਜ ਪਾਲ ਸਿੰਘ ਦੁਨੀਆਂ ਮਾਜਰਾ, ਰੁਪਿੰਦਰ ਸਿੰਘ, ਗੁਰਪੇਜ ਸਿੰਘ, ਮੈਨੇਜਰ ਜੱਜ ਸਿੰਘ, ਤੇਜਿੰਦਰ ਸਿੰਘ ਮੱਕੜ, ਦਿਲਬਾਗ ਸਿੰਘ, ਬਲਬੀਰ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤ ਮੌਜੂਦ ਸੀ।

Advertisement

Advertisement
Author Image

joginder kumar

View all posts

Advertisement
Advertisement
×