ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜ ਗੇੜਾਂ ’ਚ 50.72 ਕਰੋੜ ਲੋਕਾਂ ਨੇ ਪਾਈ ਵੋਟ

07:20 AM May 26, 2024 IST

ਨਵੀਂ ਦਿੱਲੀ, 25 ਮਈ
ਲੋਕ ਸਭਾ ਚੋਣਾਂ ਦੇ ਪਹਿਲੇ ਪੰਜ ਗੇੜਾਂ ’ਚ 76.41 ਕਰੋੜ ਯੋਗ ਵੋਟਰਾਂ ’ਚੋਂ 50.72 ਕਰੋੜ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਚੋਣ ਕਮਿਸ਼ਨ ਨੇ ਅੱਜ ਸਾਂਝੇ ਕੀਤੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 19 ਅਪਰੈਲ ਨੂੰ 102 ਸੀਟਾਂ ਲਈ ਹੋਏ ਪਹਿਲੇ ਗੇੜ ’ਚ ਕੁੱਲ 16.64 ਕਰੋੜ ਵੋਟਰਾਂ ’ਚੋਂ 11 ਕਰੋੜ ਨੇ ਵੋਟ ਪਾਈ ਅਤੇ ਵੋਟ ਪ੍ਰਤੀਸ਼ਤਤਾ 66.14 ਫੀਸਦ ਰਹੀ। ਅੰਕੜਿਆਂ ਅਨੁਸਾਰ 26 ਅਪਰੈਲ ਨੂੰ 88 ਸੀਟਾਂ ਲਈ ਹੋਏ ਦੂਜੇ ਗੇੜ ’ਚ ਵੋਟ ਪ੍ਰਤੀਸ਼ਤਤਾ 66.71 ਫੀਸਦ ਸੀ ਅਤੇ ਕੁੱਲ 15.86 ਕਰੋੜ ਯੋਗ ਵੋਟਰਾਂ ’ਚੋਂ 10.58 ਕਰੋੜ ਲੋਕਾਂ ਨੇ ਵੋਟ ਪਾਈ। ਇਸੇ ਤਰ੍ਹਾਂ 7 ਮਈ ਨੂੰ 94 ਸੀਟਾਂ ਲਈ ਤੀਜੇ ਗੇੜ ਦੀ ਵੋਟਿੰਗ ’ਚ 17.24 ਕਰੋੜ ਯੋਗ ਵੋਟਰਾਂ ’ਚੋਂ 11.32 ਕਰੋੜ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਅਤੇ ਵੋਟ ਪ੍ਰਤੀਸ਼ਤਤਾ 65.68 ਫੀਸਦ ਸੀ। ਚੌਥੇ ਗੇੜ ’ਚ 13 ਮਈ ਨੂੰ 96 ਸੀਟਾਂ ਲਈ ਵੋਟਿੰਗ ਹੋਈ ਜਿਸ ਵਿੱਚ ਕੁੱਲ 17.71 ਕਰੋੜ ਵੋਟਰਾਂ ’ਚੋਂ 12.25 ਕਰੋੜ ਵੋਟਰਾਂ ਨੇ ਵੋਟ ਪਾਈ ਅਤੇ 66.71 ਫੀਸਦ ਵੋਟਿੰਗ ਹੋਈ। ਅੰਕੜਿਆਂ ਅਨੁਸਾਰ 20 ਮਈ ਨੂੰ ਪੰਜਵੇਂ ਗੇੜ ਤਹਿਤ 49 ਸੀਟਾਂ ਲਈ 62.20 ਫੀਸਦ ਵੋਟਿੰਗ ਹੋਈ ਅਤੇ 8.96 ਕਰੋੜ ਯੋਗ ਵੋਟਰਾਂ ’ਚੋਂ 5.57 ਕਰੋੜ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੇ ਹਰੇਕ ਸੰਸਦੀ ਹਲਕੇ ’ਚ ਵੋਟਰਾਂ ਦੀ ਮੁਕੰਮਲ ਗਿਣਤੀ ਸ਼ਾਮਲ ਕਰਨ ਲਈ ਵੋਟਾਂ ਦੇ ਅੰਕੜਿਆਂ ਦੇ ਢੰਗ ਦਾ ਹੋਰ ਵਿਸਤਾਰ ਕਰਨ ਦਾ ਫ਼ੈਸਲਾ ਲਿਆ ਹੈ। ਇਸੇ ਦੌਰਾਨ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਚੋਣ ਪ੍ਰਕਿਰਿਆ ’ਚ ਅੜਿੱਕੇ ਪਾਉਣ ਦੀ ਮਨਸ਼ਾ ਤਹਿਤ ਇੱਕ ਝੂਠੀ ਕਹਾਣੀ ਘੜੀ ਜਾ ਰਹੀ ਹੈ। ਉਨ੍ਹਾਂ ਇਹ ਕਿਹਾ ਕਿ ਚੋਣ ਕਮਿਸ਼ਨ ਕੋਲ ਇੱਕ ਮਜ਼ਬੂਤ ਪ੍ਰਬੰਧ ਹੈ ਅਤੇ ਵੋਟਾਂ ਦੀ ਗਿਣਤੀ ਨਾਲ ਛੇੜਛਾੜ ਸੰਭਵ ਨਹੀਂ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੇ ਦਿਨ ਇੱਕ ਐੱਨਜੀਓ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਵਿੱਚ ਚੋਣ ਕਮਿਸ਼ਨ ਨੂੰ ਬੂਥਵਾਰ ਵੋਟਿੰਗ ਦੇ ਅੰਕੜੇ ਆਪਣੀ ਵੈੱਬਸਾਈਟ ਅਪਲੋਡ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਵੋਟ ਪ੍ਰਤੀਸ਼ਤਤਾ ਦਾ ਅੰਕੜਾ ਜਾਰੀ ਕਰਨ ’ਚ ਕੋਈ ਦੇਰੀ ਨਹੀਂ ਹੋਈ ਹੈ। -ਪੀਟੀਆਈ

Advertisement

ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦਾ ਅਮਲ ਛੇਤੀ

ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਸੰਸਦੀ ਚੋਣਾਂ ’ਚ ਜੰਮੂ ਕਸ਼ਮੀਰ ਦੀ ਵੋਟਿੰਗ ਫ਼ੀਸਦ ਤੋਂ ਉਤਸ਼ਾਹਿਤ ਚੋਣ ਕਮਿਸ਼ਨ ‘ਬਹੁਤ ਜਲਦੀ’ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਆਪਣੀ ਸਰਕਾਰ ਬਣਾਉਣ ਦੇ ਹੱਕਦਾਰ ਹਨ। ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਸੀਟਾਂ ’ਤੇ ਵੋਟਿੰਗ ਫ਼ੀਸਦ ਅਤੇ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕੁਮਾਰ ਨੇ ਕਿਹਾ ਕਿ ਸੰਸਦੀ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਚੋਣ ਕਮਿਸ਼ਨ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਕਿਹਾ, ‘‘ਲੋਕ - ਨੌਜਵਾਨ, ਔਰਤਾਂ ਖੁਸ਼ੀ-ਖੁਸ਼ੀ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਨਿਕਲ ਰਹੇ ਹਨ। ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋ ਰਹੀਆਂ ਹਨ ਅਤੇ ਲੋਕ ਸੰਸਦੀ ਚੋਣਾਂ ਵਿੱਚ ਸ਼ਾਮਲ ਹੋ ਰਹੇ ਹਨ।’’ ਮੁੱਖ ਚੋਣ ਕਮਿਸ਼ਨਰ ਨੇ ਕਿਹਾ, ‘‘ਉਹ ਆਪਣੀ ਸਰਕਾਰ ਬਣਾਉਣ ਦੇ ਹੱਕਦਾਰ ਹਨ। ਅਸੀਂ ਬਹੁਤ ਜਲਦੀ ਹੀ ਉਹ ਪ੍ਰਕਿਰਿਆ ਸ਼ੁਰੂ ਕਰਾਂਗੇ...ਅਜਿਹਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’’ -ਪੀਟੀਆਈ

Advertisement
Advertisement
Advertisement