5.8-magnitude earthquake strikes Valley: ਜੰਮੂ ਕਸ਼ਮੀਰ ਵਿਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.8
02:10 PM Apr 12, 2025 IST
ਜੰਮੂ, 12 ਅਪਰੈਲ
Advertisement
ਇੱਥੇ ਅੱਜ ਭਾਰਤੀ ਸਮੇਂ ਅਨੁਸਾਰ ਇਕ ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.8 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਪਾਕਿਸਤਾਨ ਵਿਚ ਸੀ ਪਰ ਭੂਚਾਲ ਦੇ ਝਟਕਿਆਂ ਕਾਰਨ ਲੋਕ ਸਹਿਮ ਗਏ। ਵਾਦੀ ਵਿਚ ਕਈ ਥਾਈਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਇਸ ਭੂਚਾਲ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਤਰ ਪੂਰਬੀ ਖੇਤਰਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਤੇ ਬੀਤੇ ਦਿਨਾਂ ਵਿਚ ਮਿਆਂਮਾਰ ਤੇ ਥਾਈਲੈਂਡ ਵਿਚ ਭੂਚਾਲ ਨੇ ਖਾਸੀ ਤਬਾਹੀ ਮਚਾਈ ਸੀ।
Advertisement
Advertisement