ਸ਼ੇਅਰ ਮਾਰਕੀਟ ’ਚ ਲਾਭ ਦਾ ਝਾਂਸਾ ਦੇ ਕੇ 5.24 ਕਰੋੜ ਠੱਗੇ
07:53 AM Nov 29, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 28 ਨਵੰਬਰ
ਅਣਪਛਾਤੇ ਨੇ ਇਥੋਂ ਦੇ ਇੱਕ ਵਿਅਕਤੀ ਨੂੰ ਸ਼ੇਅਰ ਮਾਰਕੀਟ ’ਚ ਚੋਖਾ ਲਾਭ ਹੋਣ ਦਾ ਝਾਂਸਾ ਦੇ ਕੇ ਕਰੀਬ 5.24 ਕਰੋੜ ਦੀ ਠੱਗੀ ਮਾਰ ਲਈ। ਮੁਲਜ਼ਮ ਏਨਾ ਚਲਾਕ ਨਿਕਲਿਆ ਕਿ ਇਸ ਵੱਡੀ ਘਟਨਾ ਦਾ ਸ਼ਿਕਾਰ ਹੋਏ ਪੀੜਤ ਕੋਲ ਉਸ ਦੀ ਕੋਈ ਪਛਾਣ ਵੀ ਨਹੀਂ ਹੈ। ਉਂਜ ਇਸ ਸਬੰਧੀ ਪੀੜਤ ਅਮਰਜੀਤ ਸਿੰਘ ਪੁੱਤਰ ਫਕੀਰ ਚੰਦ ਵਾਸੀ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਪਟਿਆਲਾ ਦੇ ਸਾਈਬਰ ਕਰਾਈਮ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਪੁਲੀਸ ਕੋਲ ਦਿੱਤੀ ਗਈ ਸ਼ਿਕਾਇਤ ਵਿੱਚ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਕਿਸੇ ਨਾ-ਮਾਲੂਮ ਵਿਅਕਤੀ ਨੇ ਉਸ ਨਾਲ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਫੋਨ ਕਰਕੇ ਸ਼ੇਅਰ ਮਾਰਕੀਟ ਵਿੱਚ ਪੈਸੇ ਇਨਵੈਸਟ ਕਰਕੇ ਵੱਧ ਕਮਾਉਣ ਦਾ ਝਾਂਸਾ ਦੇ ਕੇ 5 ਕਰੋੜ, 23 ਲੱਖ, 88 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
Advertisement
Advertisement