ਪਟਿਆਲਾ ਜ਼ਿਲ੍ਹੇ ’ਚ 47 ਹੋਰ ਕਰੋਨਾ ਪਾਜ਼ੇਟਿਵ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚ ਅੱਜ 47 ਹੋਰ ਕਰੋਨਾਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਕੇਸਾਂ ਵਿੱਚ ਤਿੰਨ ਗਰਭਵਤੀ ਔਰਤਾਂ ਅਤੇ ਪੁਲੀਸ ਕਰਮੀ ਵੀ ਸ਼ਾਮਲ ਹਨ ਜਿਸ ਨਾਲ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1313 ਹੋ ਗਈ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸੱਜਰੇ 47 ਕੇਸਾਂ ਵਿੱਚੋਂ 36 ਪਟਿਆਲਾ ਸ਼ਹਿਰ ਵਿੱਚੋਂ ਮਿਲੇ ਹਨ। ਇਨ੍ਹਾਂ ਵਿਚੋਂ ਪਟਿਆਲਾ ਦੇ ਤੋਪਖਾਨਾ ਮੋੜ ਤੋਂ ਪੰਜ, ਹਰਗੋਬਿੰਦ ਕਲੋਨੀ ਤੋਂ ਤਿੰਨ, ਤ੍ਰਿਪੜੀ ਟਾਉਨ, ਗੁਰੂ ਨਾਨਕ ਨਗਰ, ਜੈ ਜਵਾਨ ਮੁਹੱਲਾ ਤੋਂ ਦੋ-ਦੋ, ਸ਼ਗੂਨ ਵਿਹਾਰ, ਫੁਲਕੀਆਂ ਐਨਕਲੇਵ ,ਮਿਲਟਰੀ ਕੈਂਟ, ਨਿਉ ਆਫੀਸਰ ਕਲੋਨੀ, ਗਲ਼ੀ ਭਿੰਡੀਆਂ ਵਾਲੀ, ਐੱਸ.ਐੱਸ.ਟੀ ਨਗਰ, ਪੁਰਾਣਾ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ਼ 2, ਵਿਕਾਸ ਨਗਰ, ਅਨੰਦ ਨਗਰ, ਰਤਨ ਨਗਰ ਐਕਸਟੈਂਸ਼ਨ, ਗੋਬਿੰਦ ਨਗਰ, ਰਾਘੋਮਾਜਰਾ, ਨਿਰਭੈਅ ਕਲੋਨੀ,ਪਾਰਕ ਕਲੋਨੀ, ਅਨੰਦ ਨਗਰ ਏ ਐਕਸਟੈਂਨਸਨ, ਬੈਂਕ ਕਲੋਨੀ, ਕਾਰਖਾਸ ਕਲੋਨੀ, ਸ਼ੇਰੇ ਪੰਜਾਬ ਮਾਰਕਿਟ, ਨਿੰਮ੍ਹ ਵਾਲਾ, ਸੰਤ ਐਨਕਲੇਵ ਅਤੇ ਸਾਹਮਣਾ ਆਤਮਾ ਰਾਮ ਕੁਮਾਰ ਸਭਾ ਸਕੂਲ ਤੋਂ ਇੱਕ-ਇੱਕ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਇਸੇ ਤਰ੍ਹਾਂ ਰਾਜਪੁਰਾ ਦੇ ਗੁਰੁ ਅਰਜਨ ਦੇਵ ਕਲੋਨੀ, ਡਾਲੀਮਾ ਵਿਹਾਰ, ਗਾਂਧੀ ਕਲੋਨੀ, ਪ੍ਰੇਮ ਸਿੰਘ ਕਲੋਨੀ,ਰਾਜਪੁਰਾ ਤੋਂ ਇੱਕ-ਇੱਕ ਕੇਸ ਮਿਲਿਆ ਹੈ। ਇਸੇ ਤਰਾਂ ਛੇ ਪਿੰਡਾਂ ਤੋਂ ਹਨ। ਪਿੰਡ ਸ਼ੰਕਰਪੁਰਾ ਤੋਂ ਤਿੰਨ, ਪਿੰਡ ਇੰਦਰਪੁਰਾ, ਨਰੜੂ, ਅਤੇ ਥੇੜ੍ਹੀ ਤੋਂ ਇੱਕ ਇੱਕ ਕੇਸ ਰਿਪੋਰਟ ਹੈ।
ਧੂਰੀ (ਪਵਨ ਕੁਮਾਰ ਵਰਮਾ): ਸ਼ਹਿਰ ਦੀ ਔਰਤ ਸਮੇਤ ਦੋ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਕਰੋਨਾ ਸਬੰਧੀ ਸਿਹਤ ਵਿਭਾਗ ਵੱਲੋਂ ਲਏ ਗਏ ਨਮੂਨਿਆਂ ਦੀ ਆਈ ਰਿਪੋਰਟ ’ਚ ਸਥਾਨਕ ਸ਼ਹਿਰ ਦੇ ਵਾਰਡ ਨੰਬਰ ਤੇਰਾਂ ਦੀ ਵਸਨੀਕ ਆਸ਼ਾ ਰਾਣੀ ਤੇ ਪ੍ਰੀਤ ਵਿਹਾਰ ਨਿਵਾਸੀ ਰਾਜੇਸ਼ ਕੁਮਾਰ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਸਿਵਲ ਹਸਪਤਾਲ ਧੂਰੀ ਦੇ ਡਾਕਟਰ ਪ੍ਰਭਸਿਮਰਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਸ਼ਾ ਰਾਣੀ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਦੇ ਆਈਸੋਲੇਸ਼ਨ ਵਾਰਡ ਅਤੇ ਰਾਜੇਸ਼ ਕੁਮਾਰ ਨੂੰ ਆਈਸੋਲੇਸ਼ਨ ਸੈਂਟਰ ਘਾਬਦਾਂ ਭੇਜਿਆ ਗਿਆ।