ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

41 ਕੈਡਿਟਸ ਵੱਲੋਂ ਐੱਨਸੀਸੀ ਟ੍ਰੈਨਿੰਗ ਕੈਂਪ ’ਚ ਸ਼ਿਰਕਤ

08:00 AM Jul 07, 2023 IST
ਐੱਨਸੀਸੀ ਕੈਂਪ ਵਿੱਚ ਸ਼ਿਰਕਤ ਕਰਨ ਵਾਲੇ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ।

ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੁਲਾਈ
ਸਪਰਿੰਗ ਡੇਲ ਪਬਲਿਕ ਸਕੂਲ ਦੇ ਸੀਨੀਅਰ ਡਵੀਜ਼ਨ ਅਤੇ ਜੂਨੀਅਰ ਡਵੀਜ਼ਨ ਦੇ 41 ਕੈਡਿਟਸ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਖੇ ਲੱਗ ਰਹੇ ਐਨਸੀਸੀ ਕੈਂਪ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਹ ਟ੍ਰੇਨਿੰਗ ਕੈਂਪ 3 ਪੰਜਾਬ ਬਟਾਲੀਅਨ ਵੱਲੋਂ ਲਾਇਆ ਜਾ ਰਿਹਾ ਹੈ। ਇਸ ਦੌਰਾਨ ਬੱਚਿਆਂ ਨੂੰ ਜ਼ਿੰਦਗੀ ਨੂੰ ਅਨੁਸਾਸ਼ਨ ਵਿੱਚ ਕਿਵੇਂ ਰੱਖਿਆ ਜਾਵੇ, ਮਾਰਚ ਪਾਸਟ, ਮੈਪ ਰੀਡਿੰਗ, ਸੈਲਫ ਡਿਫੈਂਸ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਨੇ ਬੱਚਿਆਂ ਦੀ ਕੈਂਪ ਲਈ ਰਵਾਨਗੀ ਮੌਕੇ ਉਨ੍ਹਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਐਨਸੀਸੀ ਕੈਂਪ ਦਾ ਖੂਬ ਲਾਹਾ ਲੈਣ ਲਈ ਉਨ੍ਹਾਂ ਦੀ ਪਿੱਠ ਵੀ ਥਾਪੜੀ। ਸਕੂਲ ਦੇ ਡਾਇਰੈਕਟਰਾਂ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਕੈਡਿਟਸ ਨੂੰ ਆਪਣੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਆ।

Advertisement

Advertisement
Tags :
ਐੱਨਸੀਸੀਸ਼ਿਰਕਤਕੈਡਿਟਸਕੈਂਪਟ੍ਰੈਨਿੰਗਵੱਲੋਂ