ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਣਛ ਅਤੇ ਰਾਜੌਰੀ ਸੈਕਟਰ ਵਿੱਚ 40 ਅਤਿਵਾਦੀ ਸਰਗਰਮ ਹੋਣ ਦਾ ਦਾਅਵਾ

07:48 AM Jun 24, 2024 IST

ਨਵੀਂ ਦਿੱਲੀ, 23 ਜੂਨ
ਜੰਮੂ-ਕਸ਼ਮੀਰ ਦੇ ਪੁਣਛ ਅਤੇ ਰਾਜੌਰੀ ਸੈਕਟਰ ’ਚ ਲਗਪਗ 35-40 ਦਹਿਸ਼ਤਗਰਦ ਸਰਗਰਮ ਹਨ ਅਤੇ ਉਹ ਦੋ ਤੋਂ ਤਿੰਨ ਜਣਿਆਂ ਦੀ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ ਕੰਮ ਰਹੇ ਹਨ। ਇਹ ਦਾਅਵਾ ਜੰਮੂ ਸੈਕਟਰ ਦੇ ਪੀਰ ਪੰਜਾਲ ਪਹਾੜੀ ਖੇਤਰ ’ਚ ਅਤਿਵਾਦ ਨੂੰ ਸੁਰਜੀਤ ਕਰਨ ਦੀਆਂ ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਸੰਗਠਨਾਂ ਦੀਆਂ ਹਾਲੀਆਂ ਕਾਰਵਾਈਆਂ ਮਗਰੋਂ ਕੀਤਾ ਗਿਆ ਹੈ।
ਸੁਰੱਖਿਆਂ ਬਲਾਂ ਦੇ ਸੂਤਰਾਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਦੀ ਗਿਣਤੀ ਦਾ ਅੰਦਾਜ਼ਾ ਖੁਫ਼ੀਆ ਏਜੰਸੀਆਂ ਤੇ ਜ਼ਮੀਨੀ ਪੱਧਰ ’ਤੇ ਸਰਗਰਮ ਬਲਾਂ ਤੋਂ ਮਿਲੀ ਸੂਹ ’ਤੇ ਅਧਾਰਿਤ ਹੈ। ਸੂਤਰਾਂ ਮੁਤਾਬਕ ਵਿਦੇਸ਼ੀ ਦਹਿਸ਼ਤਗਰਦ ਜਿਨ੍ਹਾਂ ਦੇ ਪਾਕਿਸਤਾਨੀ ਫੌਜ ਦੇ ਸਪੈਸ਼ਲ ਸਰਵਿਸ ਗਰੁੱਪ ਦੇ ਸਾਬਕਾ ਮੈਂਬਰ ਹੋਣ ਦਾ ਸ਼ੱਕ ਹੈ, ਪਿਛਲੇ ਲਗਪਗ ਤਿੰਨ ਸਾਲਾਂ ਤੋਂ ਜੰਮੂ ਖੇਤਰ ਦੇ ਰਾਜੌਰੀ, ਪੁਣਛ ਤੇ ਕਠੂਆ ਸੈਕਟਰਾਂ ’ਚ ਅਤਿਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੀਰ ਪੰਜਾਲ ਪਹਾੜੀ ਖੇਤਰ ਵਿਚਲੇ ਘੁਸਪੈਠ ਰੋਕੂ ਗਰਿਡ ਨੂੰ ਜੰਮੂੁ-ਕਸ਼ਮੀਰ ਦੇ ਕਸ਼ਮੀਰ ਖੇਤਰ ’ਚ ਕੰਟਰੋਲ ਰੇਖਾ (ਐੱਲਓਸੀ) ਦੇ ਨੇੜਲੇ ਇਲਾਕਿਆਂ ’ਚ ਬਹੁ-ਪੱਧਰੀ ਘੁਸਪੈਠ ਰੋਕੂ ਅਤੇ ਅਤਿਵਾਦ ਰੋਕੂ ਗਰਿਡ ਦੇ ਬਰਾਬਰ ਪੱਧਰ ’ਤੇ ਲਾਇਆ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਖੁਫ਼ੀਆ ਏਜੰਸੀਆਂ ਵੱਲੋਂ ਇਲਾਕੇ ’ਚ ਮਨੁੱਖੀ ਇੰਟੈਲੀਜੈਂਸ ਤੇ ਤਕਨੀਕੀ ਇੰਟੈਲੀਜੈਂਸ ਨੂੰ ਵਿਕਸਿਤ ’ਤੇ ਕੰਮ ਕੀਤਾ ਜਾ ਰਿਹਾ ਹੈ। ਫੌਜ ਨੇ ਪਿਛਲੇ ਕੁਝ ਮਹੀਨਿਆਂ ’ਚ ਵਾਧੂ ਸੈਨਿਕ ਵੀ ਇੱਥੇ ਲਿਆਂਦੇ ਹਨ, ਜਿਹੜੇ ਲਗਪਗ 200 ਬਖ਼ਤਰਬੰਦ ਵਾਹਨਾਂ ਨਾਲ ਇਲਾਕੇ ’ਚ ਮੁਸਤੈਦ ਹਨ। -ਏਐੱਨਆਈ

Advertisement

Advertisement