40 ਫ਼ੀਸਦ ਅੰਗਹੀਣਤਾ ਵਿਦਿਆਰਥੀ ਨੂੰ ਐੱਮਬੀਬੀਐੱਸ ਕਰਨ ਤੋਂ ਨਹੀਂ ਰੋਕ ਸਕਦੀ: ਸੁਪਰੀਮ ਕੋਰਟ
07:16 AM Oct 16, 2024 IST
Advertisement
ਨਵੀਂ ਦਿੱਲੀ, 15 ਅਕਤੂਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ 40 ਫੀਸਦ ਸਰੀਰਕ ਅੰਗਹੀਣਤਾ ਕਿਸੇ ਵਿਅਕਤੀ ਨੂੰ ਮੈਡੀਕਲ ਸਿੱਖਿਆ ਲੈਣ ਤੋਂ ਨਹੀਂ ਰੋਕ ਸਕਦੀ ਬਸ਼ਰਤੇ ਮਾਹਿਰਾਂ ਦੀ ਰਿਪੋਰਟ ਵਿਚ ਉਸ ਉਮੀਦਵਾਰ ਨੂੰ ਐੱਮਬੀਬੀਐੱਸ ਦੀ ਪੜ੍ਹਾਈ ਲਈ ਅਯੋਗ ਨਾ ਠਹਿਰਾਇਆ ਗਿਆ ਹੋਵੇ। ਜਸਟਿਸ ਬੀਆਰ ਗਵਈ, ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ 18 ਸਤੰਬਰ ਦੇ ਆਪਣੇ ਫੈਸਲੇ ਲਈ ਤਫ਼ਸੀਲ ਵਿਚ ਕਾਰਨ ਦਿੱਤੇ ਹਨ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਮੈਡੀਕਲ ਬੋਰਡ ਦੀ ਹਰੀ ਝੰਡੀ ਮਗਰੋਂ ਇਕ ਉਮੀਦਵਾਰ ਨੂੰ ਐੱਮਬੀਬੀਐੱਸ ਕੋਰਸ ਵਿਚ ਦਾਖ਼ਲੇ ਦੀ ਇਜਾਜ਼ਤ ਦੇ ਦਿੱਤੀ ਸੀ। ਬੋਰਡ ਦੀ ਰਾਇ ਸੀ ਕਿ ਇਹ ਉਮੀਦਵਾਰ ਬਿਨਾਂ ਕਿਸੇ ਰੁਕਾਵਟ ਦੇ ਮੈਡੀਕਲ ਸਿੱਖਿਆ ਪੂਰੀ ਕਰ ਸਕਦਾ ਹੈ। ਬੈਂਚ ਨੇ ਕਿਹਾ ਕਿ ਜੇ ਕੋਈ ਉਮੀਦਵਾਰ ਅੰਗਹੀਣ ਹੈ ਤਾਂ ਐੱਮਬੀਬੀਐੱਸ ਕੋਰਸ ਕਰਨ ਸਬੰਧੀ ਉਸ ਦੀ ਸਮਰੱਥਾ ਦਾ ਮੁਲਾਂਕਣ ਅੰਗਹੀਣਤਾ ਅਸੈੱਸਮੈਂਟ ਬੋਰਡ ਵੱਲੋਂ ਕੀਤਾ ਜਾਵੇਗਾ। -ਪੀਟੀਆਈ
Advertisement
Advertisement
Advertisement