ਸਤਲੁਜ ਦਰਿਆ ਕੋਲੋਂ 3700 ਲਿਟਰ ਲਾਹਣ ਬਰਾਮਦ
07:00 AM Jun 28, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 27 ਜੂਨ
ਖੇਤਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਸਬੰਧੀ ਸਹਾਇਕ ਕਮਿਸ਼ਨਰ ਐਕਸਾਈਜ਼ ਨਵਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਤਹਿਤ ਸਵੇਰੇ ਸਤਲੁਜ ਦਰਿਆ ਦੇ ਕੰਢੇ ’ਤੇ ਪੈਂਦੇ ਪਿੰਡ ਬੁਰਜ, ਢਗਾਰਾ, ਭੋਡੇ ਅਤੇ ਸੰਗੋਵਾਲ ਵਿੱਚ ਐਕਸਾਈਜ਼ ਦੀ ਟੀਮ ਚੈਕਿੰਗ ਕੀਤੀ ਗਈ। ਇਸ ਦੌਰਾਨ 4 ਪਲਾਸਟਿਕ ਦੀਆਂ ਤਰਪਾਲਾਂ (ਹਰੇਕ ਵਿੱਚ 500 ਲਿਟਰ), 4 ਡਰੰਮਾਂ ਵਿੱਚ ਲਗਭਗ 2200 ਲਿਟਰ ਸ਼ਰਾਬ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਇਸੇ ਤਰ੍ਹਾਂ ਸ਼ਾਮ ਵੇਲੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਦਰਿਆ ਸਤਲੁਜ ਦੇ ਕੰਢੇ ਪੈਂਦੇ ਪਿੰਡ ਬਾਊਪੁਰ ਵਿੱਚ ਸਾਹਿਲ ਰੰਗਾ ਐਕਸਾਈਜ਼ ਇੰਸਪੈਕਟਰ ਵਲੋਂ ਐਕਸਾਈਜ਼ ਪੁਲੀਸ ਸਮੇਤ ਜਾਂਚ ਕੀਤੀ ਗਈ ਅਤੇ ਇਸ ਤਲਾਸ਼ੀ ਅਭਿਆਨ ਦੌਰਾਨ 3 ਪਲਾਸਟਿਕ ਦੀਆਂ ਤਰਪਾਲਾਂ ਜਿਸ ਵਿੱਚ 1500 ਲਿਟਰ ਲਾਹਣ ਅਤੇ 2 ਖਾਲੀ ਡਰੰਮੀਆਂ ਬਰਾਮਦ ਕੀਤੀਆਂ ਗਈਆਂ ਜਿਨਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
Advertisement
Advertisement
Advertisement