ਬਠਿੰਡਾ ਜ਼ਿਲ੍ਹੇ ’ਚ 37 ਪੰਚਾਇਤਾਂ ਸਰਬਸੰਮਤੀ ਨਾਲ ਬਣੀਆਂ
ਸ਼ਗਨ ਕਟਾਰੀਆ
ਬਠਿੰਡਾ, 9 ਅਕਤੂਬਰ
ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਹੈ। ਇਸ ਤੋਂ ਇਲਾਵਾ ਬਾਕੀ ਬਚਦੀਆਂ 281 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦਿੱਤੀ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਰਪੀ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ’ਚ ਕੁੱਲ 9 ਬਲਾਕ ਪੈਂਦੇ ਹਨ, ਜਿਨ੍ਹਾਂ ’ਚ 51 ਸਰਪੰਚ ਤੇ 1589 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਬਠਿੰਡਾ ਵਿੱਚ ਕੁੱਲ 32 ਗ੍ਰਾਮ ਪੰਚਾਇਤਾਂ ਸ਼ਾਮਿਲ ਹਨ। ਇਸੇ ਤਰ੍ਹਾਂ ਭਗਤਾ ਵਿੱਚ 29, ਗੋਨਿਆਣਾ ਵਿੱਚ 37, ਮੌੜ 32, ਨਥਾਣਾ 36, ਫੂਲ 25, ਰਾਮਪੁਰਾ 35, ਸੰਗਤ 41 ਅਤੇ ਤਲਵੰਡੀ ਸਾਬੋ ਵਿੱਚ ਕੁੱਲ 51 ਗ੍ਰਾਮ ਪੰਚਾਇਤਾਂ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਤੇ ਪੰਚਾਂ ਬਾਰੇ ਦੱਸਿਆ ਕਿ ਬਠਿੰਡਾ ਬਲਾਕ ਵਿੱਚ 1 ਸਰਪੰਚ ਤੇ 151 ਪੰਚ, ਬਲਾਕ ਭਗਤਾ ’ਚ 6 ਸਰਪੰਚ ਤੇ 106 ਪੰਚ, ਬਲਾਕ ਗੋਨਿਆਣਾ ’ਚ 7 ਸਰਪੰਚ ਤੇ 162 ਪੰਚ, ਬਲਾਕ ਮੌੜ ’ਚ 7 ਸਰਪੰਚ ਤੇ 179 ਪੰਚ, ਬਲਾਕ ਨਥਾਣਾ 4 ਸਰਪੰਚ ਤੇ 165 ਪੰਚ, ਬਲਾਕ ਫੂਲ ’ਚ 10 ਸਰਪੰਚ ਅਤੇ 124 ਪੰਚ, ਬਲਾਕ ਰਾਮਪੁਰਾ ’ਚ 5 ਸਰਪੰਚ ਤੇ 200 ਪੰਚ, ਬਲਾਕ ਸੰਗਤ ’ਚ 1 ਸਰਪੰਚ ਅਤੇ 202 ਪੰਚ ਅਤੇ ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ’ਚ 10 ਅਤੇ 300 ਪੰਚ ਚੁਣੇ ਗਏ ਹਨ।