ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਜਰਾਤ ਵਿੱਚ 35 ਮੁਸਲਿਮ ਉਮੀਦਵਾਰ ਮੈਦਾਨ ’ਚ

08:46 AM May 06, 2024 IST

ਅਹਿਮਦਾਬਾਦ, 5 ਮਈ
ਗੁਜਰਾਤ ਵਿੱਚ 35 ਮੁਸਲਿਮ ਉਮੀਦਵਾਰ ਲੋਕ ਸਭਾ ਚੋਣਾਂ ਲੜਨ ਲਈ ਮੈਦਾਨ ਵਿੱਚ ਹਨ। ਹਾਲਾਂਕਿ ਕਾਂਗਰਸ ਨੇ ਇਸ ਵਾਰ ਆਪਣੀ ਰਵਾਇਤ ਦੇ ਉਲਟ ਸੂਬੇ ਵਿੱਚ ਕਿਸੇ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ। ਕਾਂਗਰਸ ਨੇ ਦਲੀਲ ਦਿੱਤੀ ਹੈ ਕਿ ਪਾਰਟੀ ਵੱਲੋਂ ਭਰੂਚ ਲੋਕ ਸਭਾ ਸੀਟ ਤੋਂ ਹਮੇਸ਼ਾ ਮੁਸਲਿਮ ਭਾਈਚਾਰੇ ਨੂੰ ਟਿਕਟ ਦਿੱਤੀ ਜਾਂਦੀ ਰਹੀ ਹੈ। ਇਸ ਵਾਰ ‘ਆਪ’ ਇਸ ਸੀਟ ਤੋਂ ਉਮੀਦਵਾਰ ਉਤਾਰ ਰਹੀ ਹੈ ਕਿਉਂਕਿ ‘ਇੰਡੀਆ’ ਗੱਠਜੋੜ ਦਾ ਹਿੱਸਾ ਹੋਣ ਕਾਰਨ ਸੀਟ ਵੰਡ ਸਮਝੌਤੇ ਤਹਿਤ ਇਹ ਸੀਟ ਉਸ ਕੋਲ ਚਲੀ ਗਈ ਹੈ। ਕੌਮੀ ਪਾਰਟੀਆਂ ਵਿੱਚੋਂ ਸਿਰਫ਼ ਬਸਪਾ ਨੇ ਸੂਬੇ ਵਿੱਚ ਗਾਂਧੀਨਗਰ ਤੋਂ ਮੁਸਲਿਮ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇੱਥੇ 7 ਮਈ ਨੂੰ ਵੋਟਾਂ ਪੈਣੀਆਂ ਹਨ। ਬਸਪਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪੰਚਮਹਿਲ ਤੋਂ ਮੁਸਲਿਮ ਉਮੀਦਵਾਰ ਨੂੰ ਟਿਕਟ ਦਿੱਤੀ ਸੀ। -ਪੀਟੀਆਈ

Advertisement

Advertisement
Advertisement