For the best experience, open
https://m.punjabitribuneonline.com
on your mobile browser.
Advertisement

ਪਹਿਲੀ ਮਹਿਲਾ ਮਹਾਵਤ ਸਣੇ 34 ਅਣਗੌਲੇ ਨਾਇਕਾਂ ਨੂੰ ਪਦਮ ਸ੍ਰੀ

06:02 AM Jan 26, 2024 IST
ਪਹਿਲੀ ਮਹਿਲਾ ਮਹਾਵਤ ਸਣੇ 34 ਅਣਗੌਲੇ ਨਾਇਕਾਂ ਨੂੰ ਪਦਮ ਸ੍ਰੀ
ਪਾਰਵਤੀ ਬਰੂਆ
Advertisement

ਨਵੀਂ ਦਿੱਲੀ, 25 ਜਨਵਰੀ
ਭਾਰਤ ਦੀ ਪਹਿਲੀ ਮਹਿਲਾ ਮਹਾਵਤ ਪਾਰਬਤੀ ਬਰੂਆ ਜਿਸ ਨੂੰ ‘ਹਸਤੀ ਕੰਨਿਆ’ ਵਜੋਂ ਵੀ ਜਾਣਿਆ ਜਾਂਦਾ ਹੈ, ਸਿਰਸਾ ਤੋਂ ਦਿਵਿਆਂਗ ਸਮਾਜ ਸੇਵਕ ਗੁਰਵਿੰਦਰ ਸਿੰਘ, ਕਬਾਇਲੀ ਵਾਤਾਵਰਨ ਕਾਰਕੁਨ ਚਾਮੀ ਮੁਰਮੂ, ਮਿਜ਼ੋਰਮ ’ਚ ਸਭ ਤੋਂ ਵੱਡਾ ਯਤੀਮਖਾਨਾ ਚਲਾਉਣ ਵਾਲੀ ਸਮਾਜਿਕ ਵਰਕਰ ਸੰਗਥਨਕਿਮਾ ਤੇ ਅੱਗ ਨਾਲ ਝੁਲਸਣ ਵਾਲੇ ਪੀੜਤਾਂ ਦਾ ਇਲਾਜ ਕਰਨ ਵਾਲੀ ਪਲਾਸਟਿਕ ਸਰਜਨ ਪ੍ਰੇਮਾ ਧਨਰਾਜ ਸਣੇ 34 ‘ਅਣਗੌਲੇ ਨਾਇਕਾਂ’ ਨੂੰ ਪਦਮ ਸ੍ਰੀ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦੇਸ਼ ਦੇ 75ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਜਾਰੀ ਸੂਚੀ ਵਿੱਚ ਦੱਖਣੀ ਅੰਡੇਮਾਨ ਦੇ ਆਰਗੈਨਿਕ ਕਿਸਾਨ ਕੇ.ਚੇਲਾਮਲ, ਕੌਮਾਂਤਰੀ ਮਲਖੰਭ ਕੋਚ ਊਦੈ ਵਿਸ਼ਵਨਾਥ ਦੇਸ਼ਪਾਂਡੇ, ਉੱਘੇ ਮਾਈਕਰੋਬਾਇਓਲੋਜਿਸਟ ਯਾਜ਼ਦੀ ਮਾਨੇਕਸ਼ਾਅ ਇਤਾਲੀਆ, ਉਖਰੁਲ ਤੋਂ ਘੁਮਿਆਰ ਮਚੀਹਨ ਸਾਸਾ(ਜਿਸ ਨੇ ਪੁਰਾਤਨ ਮਨੀਪੁਰੀ ਰਵਾਇਤੀ ਮਿੱਟੀ ਦੇ ਬਰਤਨ ਬਣਾਉਣ ਦੀ ਕਲਾ ਨੂੰ ਸਾਂਭੀ ਰੱਖਿਆ) ਦੇ ਨਾਮ ਵੀ ਸ਼ਾਮਲ ਹਨ।

Advertisement

ਗੁਰਵਿੰਦਰ ਿਸੰਘ

ਜਿਨ੍ਹਾਂ ਹੋਰਨਾਂ ਨੂੰ ਇਸ ਨਾਗਰਿਕ ਸਨਮਾਨ ਲਈ ਚੁਣਿਆ ਗਿਆ ਹੈ ਉਨ੍ਹਾਂ ਵਿਚ ਜਗੇਸ਼ਵਰ ਯਾਦਵ - ਆਦਿਵਾਸੀ ਕਲਿਆਣ ਵਰਕਰ, ਸਤਿਆਨਾਰਾਇਣ ਬੇਲੇਰੀ - ਕਾਸਰਗੋਡ ਤੋਂ ਚਾਵਲ ਉਤਪਾਦਕ ਕਿਸਾਨ; ਦੁਖੂ ਮਾਝੀ-ਸਿੰਦਰੀ ਪਿੰਡ ਦਾ ਕਬਾਇਲੀ ਵਾਤਾਵਰਣ ਪ੍ਰੇਮੀ, ਹੇਮਚੰਦ ਮਾਂਝੀ - ਨਾਰਾਇਣਪੁਰ ਤੋਂ ਚਿਕਿਤਸਕ ਪ੍ਰੈਕਟੀਸ਼ਨਰ; ਯਾਨੁੰਗ ਜਾਮੋਹ ਲੇਗੋ- ਅਰੁਣਾਚਲ ਪ੍ਰਦੇਸ਼ ਤੋਂ ਹਰਬਲ ਦਵਾਈ ਮਾਹਰ, ਸੋਮੰਨਾ - ਮੈਸੂਰ ਤੋਂ ਕਬਾਇਲੀ ਭਲਾਈ ਵਰਕਰ, ਸਰਬੇਸ਼ਵਰ ਬਾਸੁਮਾਤਰੀ- ਚਿਰਾਂਗ ਤੋਂ ਕਬਾਇਲੀ ਕਿਸਾਨ, ਸ਼ਾਂਤੀ ਦੇਵੀ ਪਾਸਵਾਨ ਅਤੇ ਸ਼ਿਵਨ ਪਾਸਵਾਨ- ਪਤੀ-ਪਤਨੀ ਦੀ ਜੋੜੀ ਗੋਡਨਾ ਚਿੱਤਰਕਾਰ, ਰਤਨ ਕਹਿਰ- ਭਾਦੂ ਲੋਕ ਗਾਇਕ, ਅਸ਼ੋਕ ਕੁਮਾਰ ਬਿਸਵਾਸ - ਉੱਤਮ ਟਿਕੁਲੀ ਚਿੱਤਰਕਾਰ, ਬਾਲਕ੍ਰਿਸ਼ਨਨ ਸਦਨਮ ਪੁਥਿਆ ਵਿਠਲ- ਪ੍ਰਤਿਸ਼ਠਾਵਾਨ ਕਲੂਵਾਜ਼ੀ ਕਥਕਲੀ ਨਰਤਕ, ਉਮਾ ਮਹੇਸ਼ਵਰੀ ਡੀ- ਔਰਤ ਹਰੀਕਥਾ ਵਿਆਖਿਆਕਾਰ, ਗੋਪੀਨਾਥ ਸਵੈਨ- ਕ੍ਰਿਸ਼ਨ ਲੀਲਾ ਗਾਇਕ, ਸਮ੍ਰਿਤੀ ਰੇਖਾ ਚਕਮਾ - ਤ੍ਰਿਪੁਰਾ ਤੋਂ ਚਕਮਾ ਲੋਇਨਲੂਮ ਸ਼ਾਲ ਬੁਣਾਈ, ਓਮਪ੍ਰਕਾਸ਼ ਸ਼ਰਮਾ- ਥੀਏਟਰ ਕਲਾਕਾਰ, ਨਰਾਇਣਨ ਈ ਪੀ- ਕੰਨੂਰ ਤੋਂ ਵੈਟਰਨ ਥੇਯਮ ਫੋਕ ਡਾਂਸਰ, ਭਾਗਬਤ ਪਧਨ - ਸਬਦਾ ਨਰੂਤਿਆ ਲੋਕ ਨਾਚ ਮਾਹਰ, ਸਨਾਤਨ ਰੁਦਰ ਪਾਲ - ਪ੍ਰਤਿਸ਼ਠਾਵਾਨ ਮੂਰਤੀਕਾਰ, ਬਦਰੱਪਨ ਐਮ - ਵੱਲੀ ਓਇਲ ਕੁੰਮੀ ਲੋਕ ਨਾਚ ਦਾ ਵਿਆਖਿਆਕਾਰ ਆਦਿ ਸ਼ਾਮਲ ਹਨ। -ਪੀਟੀਆਈ

Advertisement

ਨਾਇਡੂ, ਵੈਜੰਤੀਮਾਲਾ ਤੇ ਚਿਰੰਜੀਵੀ ਨੂੰ ਪਦਮ ਵਿਭੂਸ਼ਣ ਐਵਾਰਡ

ਨਵੀਂ ਦਿੱਲੀ: ਸਾਬਕਾ ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ, ਉੱਘੀ ਅਦਾਕਾਰਾ ਵੈਜੰਤੀਮਾਲਾ ਬਾਲੀ, ਸੁਲਭ ਇੰਟਰਨੈਸ਼ਨਲ ਦੀ ਬਾਨੀ ਮਰਹੂਮ ਬਿੰਦੇਸ਼ਵਰ ਪਾਠਕ, ਅਦਾਕਾਰ ਕੇ.ਚਿਰੰਜੀਵੀ, ਭਾਰਤਨਾਟਿਅਮ ਨ੍ਰਿਤਕ ਸੁਬਰਾਮਨਿਅਮ ਨੂੰ ਪਦਮ ਵਿਭੂਸ਼ਣ ਤੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਮਰਹੂਮ ਐੱਮ.ਫਾਤਿਮਾ ਬੀਵੀ, ਅਦਾਕਾਰ ਮਿਥੁਨ ਚੱਕਰਵਰਤੀ, ਬੰਬੇ ਸਮਾਚਾਰ ਦੇ ਮਾਲਕ ਹੋਰਮੁਸਜੀ ਐੱਨ.ਕਾਮਾ, ਬਜ਼ੁਰਗ ਭਾਜਪਾ ਆਗੂ ਰਾਮ ਨਾਇਕ, ਗਾਇਕਾ ਊਸ਼ਾ ਉੱਥਪ ਤੇ ਅਦਾਕਾਰ ਮਰਹੂਮ ਵਿਜੈਕਾਂਤ, ਫਾਕਸਕੋਨ ਦੇ ਚੇਅਰਮੈਨ ਤਾਇਵਾਨ ਦੇ ਯੰਗ ਲਿਊ ਸਣੇ 17 ਜਣਿਆਂ ਨੂੰ ਪਦਮ ਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ।

Advertisement
Author Image

joginder kumar

View all posts

Advertisement