For the best experience, open
https://m.punjabitribuneonline.com
on your mobile browser.
Advertisement

ਸਿੱਧਵਾਂ ਬੇਟ ਖੇਤਰ ’ਚੋਂ 34 ਹਜ਼ਾਰ ਲਿਟਰ ਲਾਹਣ ਬਰਾਮਦ

07:18 AM Apr 15, 2024 IST
ਸਿੱਧਵਾਂ ਬੇਟ ਖੇਤਰ ’ਚੋਂ 34 ਹਜ਼ਾਰ ਲਿਟਰ ਲਾਹਣ ਬਰਾਮਦ
ਸਿੱਧਵਾਂ ਬੇਟ ਖੇਤਰ ਵਿੱਚ ਲਾਹਣ ਅਤੇ ਸ਼ਰਾਬ ਨਸ਼ਟ ਕਰਦੀ ਹੋਈ ਪੁਲੀਸ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 14 ਅਪਰੈਲ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਡੀਐੱਸਪੀ ਜਸਜੋਤ ਸਿੰਘ ਦੀ ਅਗਵਾਈ ਹੇਠ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਵੱਲੋਂ ਦਰਿਆ ਸਤਲੁਜ ਦੇ ਕੰਢੇ ਸ਼ਰਾਬ ਬਣਾਉਣ ਲਈ ਪਾਇਆ ਲਾਹਣ ਅਤੇ ਸ਼ਰਾਬ ਬਰਾਮਦ ਕਰ ਨਸ਼ਟ ਕਰਵਾਈ ਗਈ। ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੇਟ ਇਲਾਕੇ ਦੇ ਪਿੰਡ ਕੰਨੀਆਂ ਹੁਸੈਨੀ ਵਿੱਚ ਸ਼ਰਾਬ ਤਸਕਰ ਜੀਤੋ ਬਾਈ ਦੇ ਘਰ ਛਾਪਾ ਮਾਰਿਆ ਗਿਆ। ਉੱਥੋਂ ਪੁਲੀਸ ਨੂੰ 20 ਬੋਤਲਾਂ ਨਾਜ਼ਾਇਜ ਸ਼ਰਾਬ ਅਤੇ 14000 ਲਿਟਰ ਲਾਹਣ ਬਰਾਮਦ ਹੋਇਆ। ਇਸ ਤੋਂ ਇਲਾਵਾ ਦਰਿਆ ਬੰਨ੍ਹ ਦੇ ਕਿਨਾਰੇ 20 ਹਜ਼ਾਰ ਲਿਟਰ ਹੋਰ ਲਾਹਣ ਬਰਾਮਦ ਹੋਇਆ ਜਿਸ ਨੂੰ ਵੀ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਪੁਲੀਸ ਨੇ ਜੀਤੋ ਬਾਈ ਖਿਲਾਫ ਕੇਸ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਨਰਿੰਦਰ ਸਿੰਘ ਅਨੁਸਾਰ ਇਸ ਖਾਸ ਮੁਹਿੰਮ ’ਚ ਐਕਸਾਈਜ਼ ਵਿਭਾਗ ਦੀ ਟੀਮ ਵੀ ਹਾਜ਼ਰ ਰਹੀ।

Advertisement

ਨਾਜਾਇਜ਼ ਸ਼ਰਾਬ ਅਤੇ ਸੱਟਾ ਲਾਉਣ ਦੇ ਦੋਸ਼ ਹੇਠ 2 ਕਾਬੂ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੁਲੀਸ ਨੇ 2 ਵੱਖ-ਵੱਖ ਮਾਮਲਿਆਂ ਵਿਚ ਨਾਜਾਇਜ਼ ਸ਼ਰਾਬ ਸਮੇਤ ਕੈਲਾਸ਼ ਸਾਹਨੀ ਵਾਸੀ ਬਲੀਬੇਗ ਬਸਤੀ ਅਤੇ ਸੱਟਾ ਲਾਉਣ ਦੇ ਦੋਸ਼ ਹੇਠ ਰਵੀ ਪਾਲ ਸਿੰਘ ਵਾਸੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵੰਤ ਸਿੰਘ ਵਲੋਂ ਪੁਲੀਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਕੈਲਾਸ਼ ਸਾਹਨੀ ਰਤੀਪੁਰ ਰੋਡ ਤੋਂ ਸ਼ਰਾਬ ਵੇਚਣ ਲਈ ਬਲੀਬੇਗ ਕਲੋਨੀ ਵੱਲ ਆ ਰਿਹਾ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕੈਲਾਸ਼ ਸਾਹਨੀ ਨੂੰ ਕਾਬੂ ਕਰ ਲਿਆ ਜਿਸ ਤੋਂ 24 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਤਰ੍ਹਾਂ ਹੀ ਇੱਕ ਹੋਰ ਮਾਮਲੇ ਵਿਚ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਰਵੀ ਪਾਲ ਸਿੰਘ ਗੁਰਦੁਆਰਾ ਰਵੀਦਾਸ ਸਾਹਿਬ ਨੇੜੇ ਸੱਟੇ ਦੀ ਪਰਚੀ ਲਿਖ ਰਿਹਾ ਹੈ ਅਤੇ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਵੀ ਕਾਬੂ ਕਰ ਲਿਆ ਜਿਸ ਤੋਂ ਸੱਟੇ ਦੇ 3420 ਰੁਪਏ ਬਰਾਮਦ ਹੋਏ।

Advertisement
Author Image

Advertisement
Advertisement
×