ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ ’ਚ ਸਥਾਈ ਸ਼ਾਂਤੀ ਲਈ 31 ਵਿਧਾਇਕਾਂ ਨੇ ਸ਼ਾਹ ਨੂੰ ਕੀਤੀ ਅਪੀਲ

06:53 AM Jul 13, 2023 IST

ਇੰਫਾਲ, 12 ਜੁਲਾਈ
ਮਨੀਪੁਰ ਦੇ 31 ਵਿਧਾਇਕਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ’ਚ ਸਥਾਈ ਸ਼ਾਂਤੀ ਲਈ ਕਿਸੇ ਫ਼ੈਸਲਾਕੁੰਨ ਸਿੱਟੇ ’ਤੇ ਪਹੁੰਚਣ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਵਿਧਾਇਕਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ 9ਵੀਂ ਅਸਾਮ ਰਾਈਫਲਜ਼, 22ਵੀਂ ਅਸਾਮ ਰਾਈਫਲਜ਼ ਅਤੇ 37ਵੀਂ ਅਸਾਮ ਰਾਈਫਲਜ਼ ਨੂੰ ਹੋਰ ਕੇਂਦਰੀ ਸੁਰੱਖਿਆ ਬਲਾਂ ਨਾਲ ਬਦਲਣ ਦਾ ਪ੍ਰਸਤਾਵ ਭੇਜਿਆ ਹੈ ਜੋ ਸੂਬੇ ਦੀ ਏਕਤਾ ਨੂੰ ਹੱਲਾਸ਼ੇਰੀ ਦੇਣ ਵੱਲ ਵਧੇਰੇ ਝੁਕਾਅ ਰੱਖਦੇ ਹੋਣ। ਬਿਆਨ ਵਿੱਚ ਕਿਹਾ ਗਿਆ ਹੈ,‘‘ਅਸਾਮ ਰਾਈਫਲਜ਼ ਦੀਆਂ ਕੁਝ ਯੂਨਿਟਾਂ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਉਹ ਫਿਕਰਮੰਦ ਹਨ ਜੋ ਮੌਜੂਦਾ ਸਮੇਂ ਵਿੱਚ ਏਕਤਾ ਲਈ ਖ਼ਤਰਾ ਹਨ।’’ ਕੇਂਦਰੀ ਗ੍ਰਹਿ ਮੰਤਰੀ ਨੂੰ ਇਹ ਵੀ ਕਿਹਾ ਗਿਆ ਹੈ ਕਿ 5 ਜੁਲਾਈ ਨੂੰ ਚੂਰਾਚਾਂਦਪੁਰ ਵਿੱਚ ਹੋਏ ਸ਼ਾਂਤੀ ਮਾਰਚ ਦੌਰਾਨ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਜਨਤਕ ਪ੍ਰਦਰਸ਼ਨ ਦੀ ਵਿਆਪਕ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਹਥਿਆਰਾਂ ਦੇ ਸਰੋਤਾਂ ਦੇ ਨਾਲ-ਨਾਲ ਇਨ੍ਹਾਂ ਦੀ ਨਿਰੰਤਰ ਉਪਲੱਬਧਤਾ ਦੇ ਸਬੰਧ ਵਿੱਚ ਮਹੱਤਵਪੂਰਨ ਸਵਾਲ ਉਠਾਏ ਹਨ। ਵਿਧਾਇਕਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਸ਼ਾਂਤੀ ਬਹਾਲ ਕਰਨ ਲਈ ਰਾਜ ਵਿੱਚ ਸਰਗਰਮ ਹਥਿਆਰਬੰਦ ਬਾਗ਼ੀਆਂ ਵਿਰੁੱਧ ਮਜ਼ਬੂਤ ਅਤੇ ਵਧੇਰੇ ਪ੍ਰਭਾਵਸ਼ਾਲੀ ਕਾਰਵਾਈਆਂ ਕਰਨ ਦੀ ਅਪੀਲ ਕੀਤੀ ਹੈ। ਵਿਧਾਇਕਾਂ ਨੇ ਕਿਹਾ ਕਿ ਅਜਿਹੇ ਹਥਿਆਰਬੰਦ ਧੜਿਆਂ ਦੇ ਸਮਰਥਨ ਤੋਂ ਬਨਿਾਂ ਕਿਸੇ ਵੀ ਸੰਘਰਸ਼ ਦਾ ਇੰਨੇ ਲੰਬੇ ਸਮੇਂ ਤੱਕ ਜਾਰੀ ਰਹਿਣਾ ਅਸੰਭਵ ਹੈ। ਉਨ੍ਹਾਂ ਅਪੀਲ ਕੀਤੀ ਕਿ ਐੱਨਐੱਚ2 ਨਾਲ ਹਾਈਵੇਅ ’ਤੇ ਗਸ਼ਤ ਵਧਾਉਣ ਜਿਹੇ ਕਦਮ ਚੁੱਕਣ ਦੀ ਲੋੜ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ-ਮਿਆਂਮਾਰ ਸਰਹੱਦ ’ਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਤੇਜ਼ ਕੀਤਾ ਜਾਣਾ ਚਾਹੀਦਾ ਹੈ। -ਏਐੱਨਆਈ

Advertisement

ਅਫ਼ਸਪਾ ਤੋਂ ਬਨਿਾਂ ਮਨੀਪੁਰ ’ਚ ਸੁਰੱਖਿਆ ਬਲਾਂ ਨੂੰ ਆ ਰਹੀ ਹੈ ਮੁਸ਼ਕਲ

ਇੰਫਾਲ: ਸੁਰੱਖਿਆ ਬਲਾਂ ਨੂੰ ਮਨੀਪੁਰ ਦੇ 19 ਪੁਲੀਸ ਸਟੇਸ਼ਨਾਂ ਤਹਿਤ ਆਉਂਦੇ ਇਲਾਕਿਆਂ ’ਚ ਕਾਰਵਾਈ ਕਰਨ ’ਚ ਮੁਸ਼ਕਲ ਆ ਰਹੀ ਹੈ। ਇਨ੍ਹਾਂ ਇਲਾਕਿਆਂ ਨੂੰ ਅਫ਼ਸਪਾ ਤਹਿਤ ਗੜਬੜੀ ਵਾਲੇ ਇਲਾਕਿਆਂ ਦੀ ਸ਼੍ਰੇਣੀ ’ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਸੁਰੱਖਿਆ ਬਲ ਆਪਣਾ ਫ਼ਰਜ਼ ਨਿਭਾਉਂਦਿਆਂ ਇਹਤਿਆਤ ਵਜੋਂ ਮੈਜਿਸਟਰੇਟ ਦੀ ਹਾਜ਼ਰੀ ਲਈ ਦਬਾਅ ਬਣਾਉਂਦੇ ਹਨ ਤਾਂ ਜੋ ਉਨ੍ਹਾਂ ’ਤੇ ਕੋਈ ਝੂਠੇ ਦੋਸ਼ ਨਾ ਲੱਗਣ। ਇਹ ਇਲਾਕੇ ਇੰਫਾਲ ਘਾਟੀ ’ਚ ਪੈਂਦੇ ਹਨ ਜਦਕਿ ਸੂਬੇ ਦੇ ਹੋਰ ਹਿੱਸਿਆਂ ’ਚ ਇਸ ਸਾਲ ਅਪਰੈਲ ਤੋਂ ਛੇ ਮਹੀਨਿਆਂ ਲਈ ਗੜਬੜ ਵਾਲੇ ਇਲਾਕਿਆਂ ਨਾਲ ਸਬੰਧਤ ਐਕਟ ਲਾਗੂ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਸੁਰੱਖਿਆ ਬਲਾਂ ਉਪਰ ਆਧਾਰਹੀਣ ਦੋਸ਼ ਲਾਏ ਜਾ ਰਹੇ ਹਨ। ਮਨੀਪੁਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਯਮਨਾਮ ਨਿਮੋਲਚੰਦ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵਧੀਕੀਆਂ ਦੇ ਸਬੂਤ ਪੇਸ਼ ਕਰਨ। ਮੌਜੂਦਾ ਮਾਹੌਲ ’ਚ ਉਨ੍ਹਾਂ ਨੂੰ ਵਕੀਲ ਮਿਲਣਾ ਮੁਸ਼ਕਲ ਹੋਵੇਗਾ ਕਿਉਂਕਿ ਸਾਰੀਆਂ ਅਦਾਲਤਾਂ ਇੰਫਾਲ ਘਾਟੀ ’ਚ ਹਨ। -ਪੀਟੀਆਈ

ਯੂਰੋਪੀਅਨ ਯੂਨੀਅਨ ਸੰਸਦ ਵੱਲੋਂ ਮਨੀਪੁਰ ’ਤੇ ਚਰਚਾ ਦਾ ਭਾਰਤ ਨੇ ਵਿਰੋਧ ਕੀਤਾ

ਨਵੀਂ ਦਿੱਲੀ (ਸੰਦੀਪ ਦੀਕਸ਼ਿਤ): ਯੂਰੋਪੀਅਨ ਯੂਨੀਅਨ (ਈਯੂ) ਸੰਸਦ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੌਰੇ ਤੋਂ ਇਕ ਦਨਿ ਪਹਿਲਾਂ ਮਨੀਪੁਰ ਦੇ ਹਾਲਾਤ ਬਾਰੇ ਚਰਚਾ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ। ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੂੰ ਮਨੀਪੁਰ ਮਾਮਲੇ ’ਤੇ ਚਰਚਾ ਕਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਮਗਰੋਂ ਅੱਜ ਭਾਰਤ ਨੇ ਕਿਹਾ ਕਿ ਮਨੀਪੁਰ ਦੇ ਹਾਲਾਤ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਵਿਦੇਸ਼ ਸਕੱਤਰ ਵਨਿੈ ਮੋਹਨ ਕਵਾਤਰਾ ਨੇ ਕਿਹਾ,‘‘ਅਸੀਂ ਈਯੂ ਦੇ ਸੰਸਦ ਮੈਂਬਰਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਮਨੀਪੁਰ ਭਾਰਤ ਦਾ ਅੰਦਰੂਨੀ ਮਾਮਲਾ ਹੈ।’’ ਵਿਦੇਸ਼ ਸਕੱਤਰ ਤੋਂ ਇਕ ਰਿਪੋਰਟ ਸਬੰਧੀ ਜਵਾਬ ਮੰਗਿਆ ਗਿਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਭਾਰਤ ਨੇ ਕੰਪਨੀ ਅਲਬਰ ਐਂਡ ਗੀਗਰ ਦੀਆਂ ਸੇਵਾਵਾਂ ਲਈਆਂ ਹਨ ਜਿਸ ਨੇ ਯੂਰੋਪੀਅਨ ਸੰਸਦ ਲਈ ਬਿਆਨ ਜਾਰੀ ਕੀਤਾ ਹੈ। ਇੰਫਾਲ ਟਾਈਮਜ਼ ਮੁਤਾਬਕ ਕੰਪਨੀ ਨੇ ਲਿਖਿਆ,‘‘ਅਸੀਂ ਭਾਰਤ ਬਾਰੇ ਮਤੇ ਵੱਲ ਤੁਹਾਡਾ ਧਿਆਨ ਖਿੱਚਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਲਿਖ ਰਹੇ ਹਾਂ। ਮਨੀਪੁਰ ’ਚ ਬਦਕਿਸਮਤੀ ਨਾਲ ਅਸਥਿਰਤਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਭਾਰਤ ਸਰਕਾਰ ਮਨੀਪੁਰ ’ਚ ਸੰਘਰਸ਼ ਖ਼ਤਮ ਕਰਨ ਅਤੇ ਸ਼ਾਂਤੀ ਬਹਾਲੀ ਲਈ ਕੰਮ ਕਰ ਰਹੀ ਹੈ।’’ ਮਤੇ ‘ਦਿ ਮਨੀਪੁਰ ਮੈਟਰ’ ’ਤੇ ਮਨੁੱਖੀ ਹੱਕਾਂ, ਲੋਕਤੰਤਰ ਅਤੇ ਕਾਨੂੰਨ ਦੇ ਰਾਜ ਦੀ ਉਲੰਘਣਾ ਦੇ ਕੇਸਾਂ ਤਹਿਤ ਚਰਚਾ ਕੀਤੀ ਜਾਣੀ ਹੈ। ‘ਦਿ ਵਾਇਰ’ ਮੁਤਾਬਕ ਚਰਚਾ ’ਚ ਹਿੱਸਾ ਲੈਣ ਵਾਲਿਆਂ ’ਚ ਖੱਬੇ-ਪੱਖੀ, ਯੂਰੋਪੀਅਨ ਸੋਸ਼ਲਿਸਟ ਅਤੇ ਗਰੀਨਜ਼ ਤੋਂ ਲੈ ਕੇ ਖੇਤਰੀ ਪਾਰਟੀਆਂ, ਇਸਾਈ ਗੁੱਟਾਂ ਸਮੇਤ ਹੋਰ ਧਿਰਾਂ ਸ਼ਾਮਲ ਹਨ।

Advertisement

ਕਮਾਂਡੋ ਵਰਦੀ ਦੀ ਦੁਰਵਰਤੋਂ ’ਤੇ ਪੁਲੀਸ ਨੇ ਚਿਤਾਵਨੀ ਦਿੱਤੀ

ਇੰਫਾਲ: ਮਨੀਪੁਰ ਪੁਲੀਸ ਨੇ ਸਖ਼ਤ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਕਿਹਾ ਹੈ ਕਿ ਉਹ ਕਮਾਂਡੋ ਦੀ ਕਾਲੀ ਵਰਦੀ ਦੀ ਦੁਰਵਰਤੋਂ ਨਾ ਕਰਨ। ਹਥਿਆਰਬੰਦ ਦੰਗਾਕਾਰੀਆਂ ਵੱਲੋਂ ਇਹ ਵਰਦੀ ਪਹਨਿ ਕੇ ਹਿੰਸਾ ਫੈਲਾਏ ਜਾਣ ਦੀਆਂ ਰਿਪੋਰਟਾਂ ਮਿਲਣ ਮਗਰੋਂ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਪੁਲੀਸ ਨੂੰ ਇੰਡੀਆ ਰਿਜ਼ਰਵ ਬਟਾਲੀਅਨ ਅਤੇ ਮਨੀਪੁਰ ਪੁਲੀਸ ਦੇ ਜਵਾਨਾਂ ਸਮੇਤ ਹੋਰ ਸੁਰੱਖਿਆ ਅਮਲਾ ਲਿਜਾ ਰਹੇ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਲੋਕਾਂ ਵੱਲੋਂ ਲੁੱਟੇ ਗਏ ਹਥਿਆਰਾਂ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ। ਪੁਲੀਸ ਨੇ ਦੋ ਵਿਅਕਤੀਆਂ ਨੂੰ ਲੁੱਟੇ ਗਏ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਹੈ ਜਨਿ੍ਹਾਂ ਇੰਫਾਲ ਘਾਟੀ ’ਚੋਂ ਇਹ ਖ਼ਰੀਦੇ ਸਨ। ਡੀਜੀਪੀ ਦਾ ਕਾਰਜਭਾਰ ਸੰਭਾਲਣ ਮਗਰੋਂ ਰਾਜੀਵ ਸਿੰਘ ਨੇ ਇਸ ਗੱਲ ਦੀ ਸ਼ਨਾਖ਼ਤ ਕੀਤੀ ਕਿ ਕਰੀਬ 1200 ਪੁਲੀਸ ਕਰਮੀ ਡਿਊਟੀ ਤੋਂ ਗ਼ੈਰਹਾਜ਼ਰ ਹਨ। ਪੁਲੀਸ ਮੁਖੀ ਨੇ ਹੁਣੇ ਜਿਹੇ ਥੌਊਬਲ ਜ਼ਿਲ੍ਹੇ ਦੇ ਖਾਂਗਾਬੋਕ ਇਲਾਕੇ ਦਾ ਦੌਰਾ ਕੀਤਾ ਜਿਥੇ ਤੀਜੀ ਇੰਡੀਆ ਰਿਜ਼ਰਵ ਬਟਾਲੀਅਨ ਦੇ ਜਵਾਨਾਂ ਨੇ ਸੈਂਕੜੇ ਦੰਗਾਕਾਰੀਆਂ ਵੱਲੋਂ ਹਥਿਆਰਾਂ ਦੀ ਲੁੱਟ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ। -ਪੀਟੀਆਈ

Advertisement
Tags :
ਅਪੀਲਸਥਾਈਸ਼ਾਂਤੀਕੀਤੀ:ਮਨੀਪੁਰਵਿਧਾਇਕਾਂ