ਗੁਰੂਗ੍ਰਾਮ ’ਚ 300 ਝੁੱਗੀਆਂ ਨੂੰ ਅੱਗ ਲੱਗੀ
07:44 AM May 04, 2024 IST
Advertisement
ਪੱਤਰ ਪ੍ਰੇਰਕ
ਫਰੀਦਾਬਾਦ, 3 ਮਈ
ਗੁਆਂਢੀ ਸਨਅਤੀ ਸ਼ਹਿਰ ਗੁਰੂਗ੍ਰਾਮ ਦੇ ਸੈਕਟਰ-54 ਇਲਾਕੇ ਦੀਆਂ ਝੁੱਗੀਆਂ ਵਿੱਚ ਅੱਗ ਲੱਗ ਗਈ। ਇਸ ਘਟਨਾ ਵਿੱਚ 300 ਤੋਂ ਵੱਧ ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਝੁੱਗੀਆਂ ਵਿੱਚ ਰੱਖੇ ਰਸੋਈ ਗੈਸ ਸਿਲੰਡਰ ਫਟਣ ਕਾਰਨ ਪੂਰਾ ਇਲਾਕਾ ਹਿੱਲ ਗਿਆ ਤੇ ਆਸਪਾਸ ਦੇ ਇਲਾਕੇ ਵਿੱਚ ਧੂੰਆਂ ਫੈਲ ਗਿਆ। ਅੱਗ ਬੁਝਾਉਣ ਲਈ ਸੈਕਟਰ-29 ਦੇ ਫਾਇਰ ਸਟੇਸ਼ਨ ਅਤੇ ਹੋਰ ਫਾਇਰ ਸਟੇਸ਼ਨਾਂ ਤੋਂ 10 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਕਰੀਬ ਪੰਜ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਫਾਇਰ ਫਾਈਟਰ ਸੁਧੀਰ ਨੇ ਦੱਸਿਆ ਕਿ ਅੱਗ ਵੱਡੇ ਖੇਤਰ ਵਿੱਚ ਫੈਲ ਗਈ ਸੀ। ਅੱਗ ਲੱਗਣ ਕਾਰਨ ਝੁੱਗੀਆਂ ਵਿੱਚ ਪਿਆ ਕਾਫੀ ਸਾਮਾਨ ਸੜ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਇਲਾਕੇ ਵਿੱਚ ਕਰੀਬ 500 ਝੁੱਗੀਆਂ ਹਨ।
Advertisement
Advertisement