ਕਸ਼ਮੀਰ ’ਚ ਚੋਣਾਂ ਤੋਂ ਪਹਿਲਾਂ ਨੀਮ ਫੌਜੀ ਬਲਾਂ ਦੀਆਂ 300 ਕੰਪਨੀਆਂ ਤਾਇਨਾਤ
10:54 PM Aug 20, 2024 IST
Advertisement
ਸ੍ਰੀਨਗਰ, 20 ਅਗਸਤ
ਕੇਂਦਰ ਨੇ ਹੁਣ ਤੱਕ ਕਸ਼ਮੀਰ ਘਾਟੀ ’ਚ ਚੋਣ ਡਿਊਟੀਆਂ ਲਈ ਅਰਧ ਸੈਨਿਕ ਬਲਾਂ ਦੀਆਂ ਲਗਪਗ 300 ਕੰਪਨੀਆਂ ਤਾਇਨਾਤ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੂੰ ਸ੍ਰੀਨਗਰ, ਹੰਦਵਾੜਾ, ਗੰਦਰਬਲ, ਬਡਗਾਮ, ਕੁੱਪਵਾੜਾ, ਬਾਰਾਮੂਲਾ, ਬਾਂਦੀਪੋਰਾ, ਅਨੰਤਨਾਗ, ਸ਼ੋਪੀਆਂ, ਪੁਲਵਾਮਾ, ਅਵੰਤੀਪੋਰਾ ਅਤੇ ਕੁਲਗਾਮ ਵਿੱਚ ਤਾਇਨਾਤ ਕੀਤਾ ਗਿਆ ਹੈ। ਕਸ਼ਮੀਰ ਘਾਟੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕੇਂਦਰੀ ਰਿਜ਼ਰਵ ਪੁਲੀਸ ਬਲ, ਸੀਮਾ ਸੁਰੱਖਿਆ ਬਲ, ਸਹਸਤਰ ਸੀਮਾ ਬਲ ਅਤੇ ਇੰਡੋ-ਤਿੱਬਤੀ ਬਾਰਡਰ ਪੁਲੀਸ ਸਮੇਤ ਅਰਧ ਸੈਨਿਕ ਬਲਾਂ ਦੀਆਂ 298 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਅਨੁਸਾਰ ਸ੍ਰੀਨਗਰ ’ਚ ਸਭ ਤੋਂ ਵੱਧ 55 ਕੰਪਨੀਆਂ ਅਨੰਤਨਾਗ ਤੇ 31 ਕੰਪਨੀਆਂ ਕੁਲਗਾਮ ’ਚ ਤਾਇਨਾਤ ਕੀਤੀਆਂ ਗਈਆਂ ਹਨ। -ਪੀਟੀਆਈ
Advertisement
Advertisement