ਘਰੋਂ 30 ਤੋਲੇ ਸੋਨੇ ਦੇ ਗਹਿਣੇ ਚੋਰੀ
08:44 AM Sep 29, 2024 IST
ਪੱਤਰ ਪ੍ਰੇਰਕ
ਧਾਰੀਵਾਲ, 28 ਸਤੰਬਰ
ਸ਼ਹਿਰ ਧਾਰੀਵਾਲ ਦੇ ਕ੍ਰਿਸ਼ਨਾ ਬਾਜ਼ਾਰ ਵਾਲੀ ਗਲੀ ’ਚ ਚੋਰ ਦਿਨ-ਦਿਹਾੜੇ ਘਰ ਦੇ ਤਾਲੇ ਤੋੜ ਕੇ 30 ਤੋਲੇ ਸੋਨਾ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਅਸ਼ਵਨੀ ਕੁਮਾਰ ਵਾਸੀ ਕ੍ਰਿਸ਼ਨਾ ਬਜ਼ਾਰ ਧਾਰੀਵਾਲ ਨੇ ਦੱਸਿਆ ਕਿ ਉਸ ਦੀ ਦੀ ਪਤਨੀ ਅਧਿਆਪਕਾ ਹੈ, ਜੋ ਇਕ ਪ੍ਰਾਇਵੇਟ ਸਕੂਲ ਵਿੱਚ ਡਿਊਟੀ ’ਤੇ ਚਲੀ ਗਈ ਅਤੇ ਉਹ ਮੇਨ ਗੇਟ ਨੂੰ ਤਾਲਾ ਲਾ ਕੇ ਆਪਣੀ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਤੇ ਚਲਾ ਗਿਆ। ਜਦੋਂ ਉਸ ਦੀ ਪਤਨੀ ਬਾਅਦ ਦੁਪਹਿਰ ਕਰੀਬ 2:30 ਵਜੇ ਘਰ ਆਈ ਤਾਂ ਉਸ ਨੇ ਦੇਖਿਆ ਕਿ ਘਰ ਦੇ ਮੁੱਖ ਗੇਟ ਦਾ ਤਾਲਾ ਖੁੱਲ੍ਹਿਆ ਹੋਇਆ ਸੀ ਅਤੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਕਮਰਿਆਂ ਵਿੱਚ ਪਈਆਂ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਸਾਮਾਨ ਖਿਲਰਿਆ ਹੋਇਆ ਸੀ। ਬਾਅਦ ’ਚ ਪਤਾ ਲੱਗਾ ਕਿ ਘਰ ’ਚੋਂ 30 ਤੋਲੇ ਸੋਨੇ ਦੇ ਗਹਿਣੇ ਅਤੇ 25 ਹਜ਼ਾਰ ਰੁਪਏ ਨਕਦੀ ਗਾਇਬ ਸੀ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement